ਕੇ ਐਲ ਰਾਹੁਲ ਦਾ ਨਵਾਂ ਕੀਰਤੀਮਾਨ

ਕੇ ਐਲ ਰਾਹੁਲ ਨੇ ਭਾਰਤ ਦੇ ਲਈ ਕੁੱਲ 18 ਟੈਸਟ ਮੁਕਾਬਲਿਆਂ 'ਚ 9 ਅਰਧ ਸੈਂਕੜਿਆਂ ਦੇ ਨਾਲ 1300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਇਸ ਪਾਰੀ ਤੋਂ ਪਹਿਲਾਂ ਕੇ ਐਲ ਰਾਹੁਲ ਨੇ ਭਾਰਤ ਵੱਲੋਂ ਸਭ ਤੋਂ ਵੱਧ ਲਗਤਾਰ 6 ਅਰਧ ਸੈਂਕੜੇ ਲਗਾਉਣ ਵਾਲੇ ਰਾਹੁਲ ਦ੍ਰਵਿਡ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਕੇ ਐਲ ਰਾਹੁਲ ਤੋਂ ਪਹਿਲਾ ਸਰ ਈਵਰਟਨ ਵੀਕਸ,ਐਂਡੀ ਫਲਾਵਰ,ਸ਼ਿਵਨਾਰਾਇਣ ਚੰਦਰਪਾਲ,ਕੁਮਾਰ ਸੰਗਕਾਰਾ ਅਤੇ ਕ੍ਰਿਸ ਰਾਜਰਸ ਵੀ ਲਗਾਤਾਰ 7 ਵਾਰ 50 ਜਾਂ ਉਸ ਤੋਂ ਵੱਧ ਦੋੜਾਂ ਬਣਾ ਚੁੱਕੇ ਹਨ।
ਕੇ ਐਲ ਰਾਹੁਲ ਟੈਸਟ ਕ੍ਰਿਕਟ ਦੀ ਲਗਾਤਾਰ 7 ਪਾਰੀਆਂ 'ਚ 50 ਜਾਂ ਉਸ ਤੋਂ ਵੱਧ ਦੋੜਾਂ ਬਣਾਉਣ ਵਾਲੇ ਵਿਸ਼ਵ ਰਿਕਾਰਡ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਿਲ ਹੋ ਗਏ ਹਨ।
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ ਐਲ ਰਹੁਲ ਨੇ ਅਜਿਹਾ ਰਿਕਾਰਡ ਆਪਣੇ ਨਾਮ ਕਰ ਲਿਆ ਜਿਸ ਨੂੰ ਕੋਈ ਵੀ ਭਾਰਤੀ ਬੱਲੇਬਾਜ਼ ਨਹੀਂ ਕਰ ਸਕਿਆ।
ਸ਼ੇਖਰ ਧਵਨ ਅਤੇ ਕੇ ਐਲ ਰਾਹੁਲ ਨੇ ਪਹਿਲੇ ਸੈਸ਼ਨ 'ਚ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।
ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਜਾਰੀ ਤੀਜੇ ਟੈਸਟ ਮੁਕਾਬਲੇ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜਿਸ ਨੂੰ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਸਹੀ ਸਾਬਿਤ ਕੀਤਾ।