ਦੁਨੀਆ ਦੇ ਸਭ ਤੋਂ ਪੁਰਾਣੇ ਵਿਅੰਜਨ, ਜਿਨ੍ਹਾਂ ਦੇ ਲੋਕ ਅੱਜ ਵੀ ਸ਼ੌਕੀਨ
ਵਾਈਨ ਨੂੰ ਪ੍ਰਾਚੀਨ ਰੋਮਨ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਕਈ ਪੁਰਾਤੱਤਵ-ਵਿਗਿਆਨੀਆਂ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਰੋਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਵਾਈਨ ਇਨਸਾਨਾਂ ਵਿੱਚ ਬੇਹੱਦ ਲੋਕਪ੍ਰਿਯ ਸੀ। ਇਹ ਮੰਨਿਆ ਜਾਂਦਾ ਹੈ ਕਿ ਸੀਮਤ ਮਾਤਰਾ ਵਿੱਚ ਵਾਈਨ ਦਾ ਸੇਵਨ ਬਹੁਤ ਲਾਹੇਵੰਦ ਹੈ।
ਪੈਨਕੇਕ ਨੂੰ ਇੱਕ ਬਿਹਤਰੀਨ ਨਾਸ਼ਤਾ ਮੰਨਿਆ ਜਾਂਦਾ ਹੈ। ਇਸ ਵਿੱਚ ਫਲ, ਚਾਕਲੇਟ, ਸਿਰਪ ਤੇ ਕਈ ਹੋਰ ਟੌਪਿੰਗਸ ਭਰੇ ਜਾਂਦੇ ਹਨ। ਰਿਪੋਰਟ ਅਨੁਸਾਰ, ਲਗਪਗ 3,300 ਈਸਾ ਪੂਰਵ ਦੌਰਾਨ ਵੀ ਪੈਨਕੇਕ ਮੌਜੂਦ ਸੀ।
ਇਤਿਹਾਸਕਾਰਾਂ ਅਨੁਸਾਰ, ਪੂਰੇ ਇਤਿਹਾਸ ਵਿੱਚ ਬਰੈੱਡ ਕਈ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦਿੰਦੀ ਹੈ। ਆਕਸਫ਼ੋਰਡਸ਼ਾਇਰ, ਇੰਗਲੈਂਡ ਦੇ ਖੋਜਕਰਤਾਵਾਂ ਨੇ ਕਾਲੇ ਰੰਗ ਦੀ ਛੋਟੇ-ਛੋਟੇ ਆਕਾਰ ਦੀ ਬਰੈੱਡ ਲੱਭੀ ਹੈ, ਜੋ 5,500 ਸਾਲ ਪੁਰਾਣੀ ਹੈ। ਰਿਪੋਰਟਾਂ ਮੁਤਾਬਕ, ਇਹ ਬਰੈੱਡ ਇੰਨੇ ਸਾਲਾਂ ਤਕ ਇਸ ਲਈ ਬਚੀ ਹੋਈ ਸੀ ਕਿਉਂਕਿ ਇਸ ਨੂੰ ਸਾੜ ਦਿੱਤਾ ਗਿਆ ਸੀ ਤੇ ਇਸ ਵਿੱਚ ਜੌ ਦੇ ਟੁਕੜੇ ਮੌਜੂਦ ਸਨ।
ਪੁਰਾਤੱਤਵ ਵਿਗਿਆਨੀਆਂ ਨੇ ਮੈਕਸੀਕੋ ਵਿੱਚ ਪ੍ਰਾਚੀਨ ਓਲਮੈਕ ਲੋਕਾਂ ’ਚ ਚਾਕਲੇਟ ਦੇ ਉਤਪਾਦਨ ਦੇ ਸਬੂਤ ਲੱਭੇ ਹਨ। ਇਹ ਤਾਂ ਮੰਨਿਆ ਹੀ ਜਾਂਦਾ ਹੈ ਕਿ ਚਾਕਲੇਟ ਦੀਆਂ ਜੜ੍ਹਾਂ ਅਮਰੀਕਾ ਵਿੱਚ ਹਨ। ਜਦੋਂ ਵਿਗਿਆਨਕਾਂ ਨੇ ਰਸਾਇਣ ਥਿਓਬਰੋਮਾਈਨ ਲਈ ਭਾਂਡਿਆਂ ਦੇ ਇੰਟੀਰੀਅਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਕੋਕੋ ਚਾਕਲੇਟ ਦੀ ਖੋਜ ਕੀਤੀ ਸੀ।
ਸਿਹਤ ਲਈ ਗੁਣਕਾਰੀ ਤੇ ਬਹੁਤ ਸਾਰੇ ਐਂਟੀ-ਆਕਸੀਡੈਂਟ ਨਾਲ ਭਰਪੂਰ ਸ਼ਹਿਦ ਵੀ ਅਜਿਹੀਆਂ ਖਾਣ ਵਾਲੀਆਂ ਵਸਤਾਂ ਵਿੱਚੋਂ ਇੱਕ ਹੈ ਜੋ ਲੋਕ ਕਈ ਸਾਲਾਂ ਤੋਂ ਖਾ ਰਹੇ ਹਨ। ਖੋਜਕਰਤਾਵਾਂ ਦੇ ਅਨੁਸਾਰ ਸ਼ਹਿਦ 5,500 ਸਾਲ ਪਹਿਲਾਂ ਲੱਭਿਆ ਗਿਆ ਸੀ। ਖੋਜਕਰਤਾਵਾਂ ਮੁਤਾਬਕ ਜੌਰਜੀਆ ਵਿੱਚ ਲੰਮੇ ਸਮੇਂ ਤੋਂ ਭੁਲਾਏ ਗਏ ਇੱਕ ਮਕਬਰੇ ਵਿੱਚੋਂ ਸ਼ਹਿਦ ਦੇ ਮਰਤਬਾਨ ਪਾਏ ਗਏ ਸਨ। ਇਸ ਸ਼ਹਿਦ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਦ ਮੰਨਿਆ ਜਾਂਦਾ ਹੈ।
ਕੁਝ ਖਾਣ ਦੀਆਂ ਚੀਜ਼ਾਂ ਬੇਹੱਦ ਪੁਰਾਣੇ ਜ਼ਮਾਨੇ ਤੋਂ ਚੱਲੀਆਂ ਆ ਰਹੀਆਂ ਹਨ। ਅੱਜ ਇਨ੍ਹਾਂ ਵਿਅੰਜਨਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਲੋਕ ਸਦੀਆਂ ਤੋਂ ਖਾਂਦੇ ਆ ਰਹੇ ਹਨ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।