ਮੁਕਾਬਲੇ 'ਚ ਮੌਜੂਦ ਕਾਰਾਂ ਨਾਲੋਂ ਕਿੰਨਾ ਬਿਹਤਰ ਹੈ ਮਾਰੂਤੀ ਅਰਟਿਗਾ ਦਾ ਨਵਾਂ ਡੀਜ਼ਲ ਇੰਜਣ, ਜਾਣੋ ਪੂਰਾ ਵੇਰਵਾ
ਕੀਮਤ ਦੀ ਗੱਲ ਕੀਤੀ ਜਾਏ ਤਾਂ ਮਾਰੂਤੀ ਅਰਟਿਗਾ ਦੇ 1.5 ਲੀਟਰ ਡੀਜ਼ਲ ਵਰਸ਼ਨ ਦੀ ਐਕਸ ਸ਼ੋਅਰੂਮ ਕੀਮਤ 9.86 ਲੱਖ ਤੋਂ 11.20 ਲੱਖ ਰੁਪਏ ਵਿਚਾਲੇ ਹੈ ਜਦਕਿ 1.3 ਲੀਟਰ ਵਰਸ਼ਨ ਦੀ ਕੀਮਤ 8.84 ਲੱਖ ਤੋਂ 10.90 ਲੱਖ ਰੁਪਏ ਵਿਚਾਲੇ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 1.3 ਲੀਟਰ ਡੀਜ਼ਲ ਇੰਜਣ ਵਾਲੀ ਅਰਟਿਗਾ ਦੀ ਵਿਕਰੀ ਆਕਰੀ ਸਟਾਕ ਤਕ ਜਾਰੀ ਰਹੇਗੀ। ਸਟਾਕ ਖ਼ਤਮ ਹੋਣ ਮਗਰੋਂ ਇਸ ਦਾ ਡੀਜ਼ਲ ਵਰਸ਼ਨ ਸਿਰਫ 1.5 ਲੀਟਰ ਇੰਜਣ ਵਿੱਚ ਹੀ ਮਿਲੇਗਾ।
ਹਾਲਾਂਕਿ ਅਰਟਿਗਾ ਦਾ ਇਹ ਨਵਾਂ ਇੰਜਣ ਪੁਰਾਣੇ 1.3 ਇੰਜਣ ਲੀਟਰ ਦੇ ਮੁਕਾਬਲੇ 5 ਪੀਐਮ ਤੇ 25 ਐਨਐਮ ਦੀ ਜ਼ਿਆਦਾ ਪਾਵਰ ਤੇ ਟਾਰਕ ਜਨਰੇਟ ਕਰਦਾ ਹੈ। ਟਾਰਕ ਦੇ ਮਾਮਲੇ ਵਿੱਚ ਵੀ ਇਹ ਮਹਿੰਦਰਾ ਮਰਾਜ਼ੋ ਤੇ ਰੇਨੋ ਲੌਜੀ ਨਾਲੋਂ ਪਿੱਛੇ ਹੈ। ਹਾਲਾਂਕਿ ਮਾਈਲੇਜ ਦੇ ਮਾਮਲੇ ਵਿੱਚ ਅਰਟਿਗਾ ਦਾ ਨਵਾਂ ਇੰਜਣ ਸੈਗਮੈਂਟ ਦੀਆਂ ਹੋਰਾਂ ਕਾਰਾਂ ਨਾਲੋਂ ਜ਼ਿਆਦਾ ਸਸਤਾ ਹੈ।
ਕੀਮਤ ਦੇ ਲਿਹਾਜ਼ ਨਾਲ ਅਰਟਿਗਾ ਦੇ 1.5 ਲੀਟਰ ਡੀਜ਼ਲ ਵਰਸ਼ਨ 1.3 ਲੀਟਰ ਵਰਸ਼ਨ ਦੇ ਮੁਕਾਬਲੇ 30 ਹਜ਼ਾਰ ਰੁਪਏ ਜ਼ਿਆਦਾ ਮਹਿੰਗੇ ਹਨ। ਅਰਟਿਗਾ ਦੇ 1.5 ਲੀਟਰ ਇੰਜਣ ਦੇ ਮੁਕਾਬਲੇ ਇਸ ਸੈਗਮੈਂਟ ਦੀਆਂ ਬਾਕੀ ਕਾਰਾਂ ਵਿੱਚੋਂ ਮਹਿੰਦਰਾ ਮਰਾਜ਼ੋ ਸਭ ਤੋਂ ਜ਼ਿਆਦਾ ਪਾਵਰਫੁਲ ਹੈ। ਮਰਾਜ਼ੋ ਤੋਂ ਬਾਅਦ ਰੇਨੋ ਲੌਜੀ, ਹੌਂਡਾ ਬੀਆਰ-ਵੀ ਤੇ ਆਖ਼ੀਰ ਵਿੱਚ ਅਰਟਿਗਾ ਦਾ 1.5 ਲੀਟਰ ਇੰਜਣ ਸ਼ਾਮਲ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੁਕੀ ਨੇ ਨਵੰਬਰ 2018 ਵਿੱਚ ਦੂਜੀ ਜੈਨਰੇਸ਼ਨ ਦੀ ਅਰਟਿਗਾ ਐਮਪੀਵੀ ਲਾਂਚ ਕੀਤੀ ਗਈ ਸੀ। ਉਸ ਵੇਲੇ ਕਾਰ ਨੂੰ 1.3 ਲੀਟਰ ਡੀਜ਼ਲ ਤੇ 1.5 ਲੀਟਰ ਪੈਟਰੋਲ ਇੰਜਣ ਨਾਲ ਉਤਾਰਿਆ ਗਿਆ ਸੀ। ਇਹ ਦੋਵੇਂ ਇੰਜਣ ਮਾਈਲਡ ਹਾਈਬ੍ਰਿਡ ਤਕਨੀਕ ਨਾਲ ਆਉਂਦੇ ਹਨ। ਹੁਣ ਕੰਪਨੀ ਨੇ ਇਸ ਵਿੱਚ ਸਿਆਜ਼ ਫੇਸਲਿਫਟ ਵਾਲੇ 1.5 ਲੀਟਰ ਡੀਜ਼ਲ ਇੰਜਣ ਨੂੰ ਵੀ ਸ਼ਾਮਲ ਕਰ ਲਿਆ ਹੈ। ਹਾਲਾਂਕਿ ਇਹ ਨਵਾਂ ਇੰਜਣ ਅਰਟਿਗਾ ਦੇ ਬੇਸ ਵਰਸ਼ਨ ਐਲਡੀਆਈ ਨਾਲ ਉਪਲੱਬਧ ਨਹੀਂ ਹੋਏਗਾ।