ਵਾਇਰਲ ਹੋ ਰਹੀ ਹੈ ਇਹ ਡੈਂਟਿਸ, ਕਾਰਨ ਜਾਣਕੇ ਵਿਸ਼ਵਾਸ਼ ਕਰਨਾ ਔਖਾ

ਲੀ ਦਾ ਜਨਮ 1969 ਵਿਚ ਹੋਇਆ ਸੀ ਅਤੇ ਉਹ 16 ਸਾਲਾਂ ਤੋਂ ਦੰਦਾਂ ਦੀ ਡਾਕਟਰ ਦੇ ਤੌਰ 'ਤੇ ਅਭਿਆਸ ਕਰ ਰਹੀ ਹੈ। ਉਸਨੇ ਕਿਹਾ,'' ਜਦ ਲੋਕ ਮੈਨੂੰ ਮੇਰੀ ਧੀ ਨਾਲ ਦੇਖਦੇ ਹਨ ਤਾਂ ਉਸ ਨੂੰ ਮੇਰੀ ਭੈਣ ਸਮਝ ਜਾਂਦੇ ਹਨ।''
ਜਦ ਇਸਨੇ ਆਪਣੀ ਅਸਲੀ ਉਮਰ ਦੱਸੀ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਗਏ ਕਿਉਂਕਿ ਹਰ ਕੋਈ ਇਸ ਨੂੰ 20 ਕੁ ਸਾਲ ਦੀ ਹੀ ਸਮਝ ਰਿਹਾ ਸੀ। ਉਸਨੇ ਦੱਸਿਆ ਕਿ ਉਸ ਨੂੰ ਆਪਣੀਆਂ ਤਸਵੀਰਾਂ ਖਿੱਚਣ ਦਾ ਸ਼ੌਂਕ ਹੈ ਅਤੇ ਉਸਦੇ ਬਹੁਤ ਸਾਰੇ ਫੋਲੋਅਰਜ਼ ਹਨ।
ਇਸੇ ਤਰ੍ਹਾਂ ਉੱਤਰੀ ਕੋਰੀਆ ਵਿਚ ਇਕ ਔਰਤ ਦੀ ਉਮਰ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਉੱਤਰੀ ਕੋਰੀਆ ਦੀ ਇਹ ਦੰਦਾਂ ਦੀ ਡਾਕਟਰ ਅੱਜ-ਕੱਲ ਇੰਟਰਨੈੱਟ 'ਤੇ ਛਾਈ ਹੋਈ ਹੈ।
ਸਿਓਲ: ਕੁੱਝ ਲੋਕ ਆਪਣੀ ਅਸਲੀ ਉਮਰ ਤੋਂ ਪਹਿਲਾਂ ਹੀ ਵੱਡੇ ਦਿਖਾਈ ਦੇਣ ਲੱਗ ਜਾਂਦੇ ਹਨ ਅਥੇ ਕੁੱਝ ਲੋਕਾਂ ਦੀ ਉਮਰ ਵਧੇਰੇ ਹੋਣ ਕਰਕੇ ਵੀ ਘੱਟ ਹੀ ਦਿਖਾਈ ਦਿੰਦੀ ਹੈ। ਅਜਿਹਾ ਉਨ੍ਹਾਂ ਦੀ ਕਸਰਤ, ਯੋਗਾ ਅਤੇ ਸਰੀਰਕ ਬਣਤਰ ਕਾਰਨ ਲੱਗਦਾ ਹੈ।
ਅੱਜ ਵੀ ਇਸ ਨੂੰ ਦੇਖ ਕੇ ਹਰ ਕੋਈ ਭੁਲੇਖਾ ਖਾ ਜਾਂਦਾ ਹੈ ਅਤੇ ਇਸ ਦੀ ਉਮਰ ਦਾ ਗਲਤ ਅੰਦਾਜ਼ਾ ਲਗਾ ਲੈਂਦਾ ਹੈ। ਅਸਲ 'ਚ ਇਸਦੀ ਉਮਰ 48 ਸਾਲ ਹੈ। ਆਪਣੀ ਧੀ ਨਾਲ ਟੀ ਵੀ ਸ਼ੋਅ 'ਚ ਆਉਣ ਮਗਰੋਂ ਉਹ ਇੰਨੀ ਪ੍ਰਸਿੱਧ ਹੋ ਗਈ ਕਿ ਸਟਾਰ ਹੀ ਬਣ ਗਈ।
ਲੀ ਸੂ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਇਸ ਨੂੰ ਦੇਖ ਕੇ ਲੋਕ ਸਮਝ ਰਹੇ ਸਨ ਕਿ ਇਹ ਕਾਲਜ ਜਾਣ ਵਾਲੀ ਕੋਈ ਅੱਲ੍ਹੜ ਹੋਵੇਗੀ।