ਜਾਧਵ ਨਾਲ ਮੁਲਾਕਾਤ ਵੇਲੇ ਪਾਕਿ ਨੇ ਕਿਉਂ ਵਰਤੀ ਇੰਨੀ ਸਖ਼ਤੀ?

ਜਾਣਕਾਰੀ ਦੇ ਅਨੁਸਾਰ ਇਸ ਕਿਸਮ ਦਾ ਕੋਈ ਨਿਯਮ ਨਹੀਂ ਹੁੰਦਾ, ਪਰ ਸਾਰੇ ਦੇਸ਼ਾਂ ਵਿੱਚ ਜਦੋਂ ਕਦੇ ਅਜਿਹੇ ਕੈਦੀ ਦੀ ਮੁਲਾਕਾਤ ਹੁੰਦੀ ਹੈ ਤਾਂ ਕੱਪੜੇ ਬਦਲਵਾ ਦਿੰਦੇ ਹਨ। ਇਨ੍ਹਾਂ ਮੁਲਾਕਾਤਾਂ ਵਿੱਚ ਇਹ ਡਰ ਰਹਿੰਦਾ ਹੈ ਕਿ ਪਰਿਵਾਰ ਵਾਲੇ ਕੈਦੀ ਨੂੰ ਕੋਈ ਇਹੋ ਜਹੀ ਚੀਜ਼ ਨਾ ਦੇ ਦੇਣ ਜਿਸ ਨਾਲ ਉਹ ਆਪਣੇ ਆਪ ਨੂੰ ਖਤਮ ਕਰ ਸਕੇ।
ਜਾਦਵ ਦੀ ਮਾਂ ਤੇ ਪਤਨੀ ਨੂੰ ਮਿਲਣ ਤੋਂ ਪਹਿਲਾਂ, ਉਨ੍ਹਾਂ ਦੋਵਾਂ ਦੇ ਕੱਪੜੇ ਬਦਲ ਗਏ ਸਨ। ਹੈਰਾਨਗੀ ਵਾਲੀ ਗੱਲ ਉਦੋਂ ਹੋਈ ਜਦੋਂ ਉਨ੍ਹਾਂ ਦੋਵਾਂ ਦੇ ਗਹਿਣੇ ਤੇ ਬਿੰਦੀਆਂ ਵੀ ਉਤਰਵਾ ਦਿੱਤੀਆਂ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਧਵ ਦੀ ਮਾਂ ਤੇ ਪਤਨੀ ਦੀ ਤਸਵੀਰ ਨੂੰ ਟਵੀਟ ਕੀਤਾ, ਜਦੋਂ ਉਹ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਬੈਠੇ ਸਨ। ਜਾਧਵ ਨਾਲ ਹੋਈ ਮਿਲਣੀ ਦੌਰਾਨ ਇਸ ਤਸਵੀਰ 'ਚ ਜਾਧਵ ਦੀ ਪਤਨੀ ਤੇ ਮਾਤਾ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਨਹੀਂ ਦਿਖਾਈ ਦੇ ਰਹੀਆਂ।
ਅਸਲ ਵਿੱਚ, ਕੁਲਭੂਸ਼ਣ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਸ਼ੀਸ਼ੇ ਦੀ ਕੰਧ ਬਣਵਾਈ ਗਈ ਸੀ। ਇਸ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ।
ਨੇਵੀ ਦੇ ਸਾਬਕਾ ਅਧਿਕਾਰੀ ਕੁਲਭੂਸ਼ਨ ਜਾਧਵ ਨੂੰ ਮਿਲਣ ਗਏ ਉਸ ਦੇ ਪਰਿਵਾਰ ਦੀਆਂ ਪਾਕਿਸਤਾਨੀ ਜੇਲ੍ਹ ਵਿੱਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਹਾਲਾਂਕਿ ਪਾਕਿਸਤਾਨ ਨੇ ਕੁਲਭੂਸ਼ਨ ਨੂੰ ਆਪਣੀ ਪਤਨੀ ਤੇ ਮਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ, ਪਰ ਪਾਕਿਸਤਾਨ ਨੂੰ ਅਲੋਚਨਾ ਵੀ ਸਹਿਣੀ ਪੈ ਰਹੀ ਹੈ।