ਮਾਂ ਬਣਨ ਮਗਰੋਂ ਕਾਇਲੀ ਦੀ ਪੂਰੀ ਹੋਈ ਇਹ ਮੁਰਾਦ

ਕਾਇਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ।
ਬਿਜ਼ਨੈੱਸ ਵੁਮੈਨ ਦੇ ਤੌਰ 'ਤੇ ਮਸ਼ਹੂਰ ਕਾਇਲੀ ਨੇ ਬੇਹੱਦ ਘੱਟ ਸਮੇਂ 'ਚ 90 ਕਰੋੜ ਡਾਲਰ ਦੀ ਸੰਪੱਤੀ ਆਪਣੇ ਨਾਂ ਕਰਨ ਦੀ ਵੱਡੀ ਪ੍ਰਾਪਤੀ ਕੀਤੀ ਹੈ।
ਹਾਲ ਹੀ 'ਚ ਫੋਰਬਸ ਮੈਗਜ਼ੀਨ ਨੇ ਕਇਲੀ ਨੂੰ ਸਭ ਤੋਂ ਜਵਾਨ ਬਿਲਅਨਏਅਰ ਦਾ ਖ਼ਿਤਾਬ ਦਿੱਤਾ ਹੈ।
ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਹ ਫਿਰ ਤੋਂ ਆਪਣੀਆਂ ਅਦਾਵਾਂ ਜ਼ਰੀਏ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਹੈ।
ਇਸ ਗੱਲ ਖੁਦ ਕਾਇਲੀ ਨੇ ਆਪਣੀ ਫਿੱਗਰ ਦੀ ਵੀਡੀਓ ਸ਼ੇਅਰ ਕਰਦਿਆਂ ਆਖੀ ਹੈ।
ਛੇ ਮਹੀਨੇ ਪਹਿਲਾਂ ਬੇਟੀ ਸਟਾਰਮੀ ਨੂੰ ਜਨਮ ਦੇ ਚੁੱਕੀ ਰਿਐਲਟੀ ਟੀਵੀ ਸਟਾਰ ਕਾਇਲੀ ਜੇਨਰ ਨੇ ਦੱਸਿਆ ਕਿ ਉਨ੍ਹਾਂ ਦੇ ਐਬਸ ਮੁੜ ਬਣ ਗਏ ਹਨ।
ਦਰਅਸਲ ਕਾਇਲੀ ਨੇ ਹਾਲ ਹੀ 'ਚ ਬੇਟੀ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਹ ਵਾਪਸ ਫਿੱਟ ਹੋਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਜੰਮ ਕੇ ਮਿਹਨਤ ਕੀਤੀ ਤੇ ਕਾਮਯਾਬ ਹੋ ਗਈ।
ਰਿਐਲਟੀ ਸਟਾਰ ਕਾਇਲੀ ਜੇਨਰ ਦੀ ਉਹ ਮੁਰਾਦ ਪੂਰੀ ਹੋ ਗਈ ਜਿਸ ਦੀ ਚਾਹਤ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਸੀ।