✕
  • ਹੋਮ

ਦੇਸ਼ ਦੇ ਮਜ਼ਦੂਰ ਭੁੱਖੇ ਢਿੱਡ ਸੌਣ ਲਈ ਮਜਬੂਰ, ਸੈਂਕੜੇ ਕਿਲੋਮੀਟਰ ਪੈਦਲ ਹੀ ਪਰਤ ਰਹੇ ਆਪਣੇ ਪਿੰਡ

ਏਬੀਪੀ ਸਾਂਝਾ   |  27 Mar 2020 03:24 PM (IST)
1

ਕੁਝ ਨੌਜਵਾਨ ਕੱਲ੍ਹ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਸਮਸਤੀਪੁਰ ਜਾ ਰਹੇ ਸਨ, ਇਸ ਦੇ ਲਈ ਉਹ ਰੇਲਵੇ ਟਰੈਕ ਦੇ ਨਾਲ ਤੁਰ ਰਹੇ ਸਨ।

2

ਲੌਕਡਾਉਨ ਕਾਰਨ ਸਰਕਾਰ ਨੇ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਇਹ ਯਕੀਨੀ ਕਰਨ ਲਈ ਜ਼ਰੂਰੀ ਕਦਮ ਉਠਾ ਰਹੀ ਹੈ ਕਿ ਜਨਤਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਤੇ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀਂ ਸੌਣਾ ਪਵੇ।

3

ਸਥਾਨਕ ਲੋਕਾਂ ਨੇ ਕੱਲ੍ਹ ਦਿੱਲੀ ਵਿੱਚ ਮਜ਼ਦੂਰਾਂ ਨੂੰ ਭੋਜਨ ਵੰਡਿਆ।

4

ਤਾਲਾਬੰਦੀ ਦੌਰਾਨ ਚੇਨਈ ਵਿੱਚ ਸਥਾਨਕ ਲੋਕਾਂ ਨੇ ਲੋੜਵੰਦਾਂ ਨੂੰ ਭੋਜਨ ਤੇ ਫਲ ਵੰਡੇ।

5

ਲਖਨਾਉ ਵਿੱਚ, ਪੁਲਿਸ ਨੇ ਨਿਸ਼ਾਤਗੰਜ ਪੁਲ ਦੇ ਹੇਠ ਰਹਿ ਰਹੇ ਬੇਘਰੇ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡੇ।

6

ਮਜ਼ਦੂਰ ਆਪਣੀ ਪਤਨੀ ਤੇ 4 ਬੱਚਿਆਂ ਨਾਲ ਖਾਣੇ ਦੀ ਭਾਲ ਵਿੱਚ ਪੈਦਲ ਚੱਲ ਕੇ ਆਪਣੇ ਘਰ ਵੱਸ ਜਾਣ ਲਈ ਮਜਬੂਰ ਹਨ।

7

ਕੱਲ੍ਹ, ਪੁਲਿਸ ਨੇ ਕੁਝ ਮਜ਼ਦੂਰਾਂ ਨੂੰ ਭੋਜਨ ਦਿੱਤਾ ਤੇ ਕੁਝ ਪੈਸੇ ਵੀ ਦਿੱਤੇ।

8

ਇੱਕ ਨੌਜਵਾਨ ਨੇ ਪੁਲਿਸ ਨੂੰ ਦੱਸਿਆ, ਝਾਂਸੀ ਤੋਂ ਅਸੀਂ ਟਰੱਕ ਵਿੱਚ ਲਿਫਟ ਲੈ ਕੇ ਵਾਰਾਣਸੀ ਪਹੁੰਚੇ ਪਰ ਉਸ ਤੋਂ ਬਾਅਦ ਸਾਨੂੰ ਕੋਈ ਸਾਧਨ ਨਹੀਂ ਮਿਲ ਸਕਿਆ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਤੁਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

9

ਇੱਕ ਮਜ਼ਦੂਰ ਨੇ ਕਿਹਾ- ਜੇ ਕੋਈ ਖਾਣ ਨੂੰ ਕੁਝ ਦੇ ਦੇਵੇ ਤਾਂ ਠੀਕ ਹੈ, ਨਹੀਂ ਤਾਂ ਪਾਣੀ ਪੀ ਕੇ ਸੌਂ ਜਾਂਦੇ ਹਾਂ।

10

ਇੱਕ ਹੋਰ ਮਜ਼ਦੂਰ ਨੇ ਕਿਹਾ- ਜੇ ਬਾਹਰ ਚਲੇ ਜਾਓ ਤਾਂ ਪੁਲਿਸ ਮਾਰਦੀ ਹੈ। ਸਾਡਾ ਰੁਜ਼ਗਾਰ ਖਤਮ ਹੋ ਗਿਆ ਹੈ।

11

ਸੈਂਕੜੇ ਕਾਮੇ ਜੋ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੇ ਸਨ, ਸਭ ਇੱਕੋ ਜਿਹੀ ਸਥਿਤੀ ਵਿੱਚ ਹਨ।

12

ਮਜ਼ਦੂਰਾਂ ਨੇ ਕਿਹਾ ਕਿ ਸਾਡੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੇ ਪਿਛਲੇ 48 ਘੰਟਿਆਂ ਤੋਂ ਕੁਝ ਨਹੀਂ ਖਾਧਾ।

13

ਇੱਕ ਲੜਕੇ ਨੇ ਕਿਹਾ ਕਿ ਅਸੀਂ ਰੇਲਵੇ ਟਰੈਕ ਦੇ ਨਾਲ-ਨਾਲ ਇਸ ਲਈ ਜਾ ਰਹੇ ਹਾਂ ਤਾਂ ਕਿ ਅਸੀਂ ਰਸਤੇ ਤੋਂ ਭਟਕ ਨਾ ਸਕੀਏ।

14

ਲੌਕਡਾਉਨ ਕਾਰਨ ਮਜ਼ਦੂਰਾਂ ਨੂੰ ਅਜਿਹਾ ਕਦਮ ਚੁੱਕਣਾ ਪਿਆ ਕਿਉਂਕਿ ਉਨ੍ਹਾਂ ਦੇ ਘਰ ਜਾਣ ਲਈ ਕੋਈ ਆਵਾਜਾਈ ਦੀ ਸਹੂਲਤ ਨਹੀਂ।

15

ਦੇਸ਼ ਭਰ ਵਿੱਚ ਚੱਲ ਰਹੇ ਲੌਕਡਾਉਨ ਵਿਚਕਾਰ, ਲੋਕ ਆਗਰਾ-ਕਾਨਪੁਰ ਨੈਸ਼ਨਲ ਹਾਈਵੇਅ 'ਤੇ ਸਾਮਾਨ ਤੇ ਬੱਚਿਆਂ ਨੂੰ ਲੈ ਕੇ ਆਪਣੇ ਪਿੰਡਾਂ ਨੂੰ ਪਰਤਦੇ ਹੋਏ।

16

ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੇ ਖਾਤਮੇ ਲਈ ਲਾਗੂ ਕੀਤੇ ਗਏ ਲੌਕਡਾਉਨ ਕਾਰਨ, ਬਹੁਤ ਸਾਰੇ ਲੋਕਾਂ ਦੇ ਕੰਮ ਕਰਨ, ਖਾਣ-ਪੀਣ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਰਾਜਧਾਨੀ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੰਮ ਕਰਨ ਲਈ ਦੂਰੋਂ-ਦੂਰੋਂ ਆਏ ਕਾਮੇ ਹੁਣ ਪੈਦਲ ਆਪਣੇ ਘਰਾਂ ਨੂੰ ਪਰਤ ਰਹੇ ਹਨ ਕਿਉਂਕਿ ਨਾ ਤਾਂ ਬੱਸਾਂ ਚੱਲ ਰਹੀਆਂ ਹਨ ਤੇ ਨਾ ਹੀ ਟ੍ਰੇਨਾਂ। ਇਹ ਲੋਕ ਕਹਿੰਦੇ ਹਨ ਕਿ ਜੇ ਅਸੀਂ ਇੱਥੇ ਆਪਣੇ ਘਰ ਤੋਂ ਕਈ ਮੀਲ ਦੂਰ ਰਹਾਂਗੇ, ਤਾਂ ਅਸੀਂ ਕੋਰੋਨਾਵਾਇਰਸ ਤੋਂ ਪਹਿਲਾਂ ਭੁੱਖ ਨਾਲ ਮਰ ਜਾਵਾਂਗੇ। ਵੇਖੋ ਇਹ ਭਾਵੁਕ ਕਰ ਵਾਲੀਆਂ ਤਸਵੀਰਾਂ-

  • ਹੋਮ
  • Photos
  • ਭਾਰਤ
  • ਦੇਸ਼ ਦੇ ਮਜ਼ਦੂਰ ਭੁੱਖੇ ਢਿੱਡ ਸੌਣ ਲਈ ਮਜਬੂਰ, ਸੈਂਕੜੇ ਕਿਲੋਮੀਟਰ ਪੈਦਲ ਹੀ ਪਰਤ ਰਹੇ ਆਪਣੇ ਪਿੰਡ
About us | Advertisement| Privacy policy
© Copyright@2025.ABP Network Private Limited. All rights reserved.