Lamborghini ਨੇ ਭਾਰਤ 'ਚ ਉਤਾਰੀ ਸੁਪਰ SUV, ਕੀਮਤ ਜਾਣ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ | 12 Sep 2018 06:57 PM (IST)
1
ਲੈਂਬੋਰਗ਼ਿਨੀ ਦਾ ਮੰਨਣਾ ਹੈ ਕਿ 'ਊਰੁਸ' ਭਾਰਤੀ ਕਾਰ ਬਾਜ਼ਾਰ ਵਿੱਚ ਧਮਾਲਾਂ ਪਾ ਸਕਦੀ ਹੈ। ਕੰਪਨੀ ਨੂੰ ਆਸ ਹੈ ਕਿ 'ਊਰੁਸ' ਨਾਲ ਕਾਰਾਂ ਦੀ ਵਿਕਰੀ ਵਿੱਚ ਦੋ ਤੋਂ ਤਿੰਨ ਫ਼ੀਸਦ ਦਾ ਵਾਧਾ ਹੋ ਸਕਦਾ ਹੈ।
2
'ਊਰੁਸ' ਦੀ ਰਫ਼ਤਾਰ ਤੋਂ ਇਲਾਵਾ ਜ਼ਬਰਦਸਤ ਦਿੱਖ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਜ਼ਬਰਦਸਤ ਡਿਜ਼ਾਈਨ ਨਾਲ 'ਊਰੁਸ' ਮਹਿੰਗੀਆਂ ਸੁਪਰ ਐਸਯੂਵੀਜ਼ ਵਿੱਚੋਂ ਸਭ ਤੋਂ ਅੱਗੇ ਆ ਖੜ੍ਹਦੀ ਹੈ।
3
'ਊਰੁਸ' 305 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ ਤੇ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਿਰਫ 3.6 ਸੈਕੰਡ ਵਿੱਚ ਫੜ ਲੈਂਦੀ ਹੈ।
4
ਲੈਂਬੋਰਗ਼ਿਨੀ ਊਰੁਸ ਉਦੋਂ ਤੋਂ ਹੀ ਕਾਰ ਮਾਰਕਿਟ ਵਿੱਚ ਹੈ ਜਦੋਂ ਤੋਂ ਕੰਪਨੀ ਨੇ ਆਪਣੀ ਪਹਿਲੀ ਐਸਯੂਵੀ ਐਲਐਮ002 ਨੂੰ ਸਾਲ 1986 ਤੋਂ 1993 ਦਰਮਿਆਨ ਬਾਜ਼ਾਰ ਵਿੱਚ ਉਤਾਰਿਆ ਸੀ।
5
ਇਟਾਲੀਅਨ ਸੁਪਰ ਸਪੋਰਟਸ ਕਾਰ ਬਣਾਉਣ ਵਾਲੀ ਕੰਪਨੀ ਲੈਂਬੋਰਗ਼ਿਨੀ ਨੇ ਭਾਰਤ ਵਿੱਚ ਆਪਣੀ ਪਹਿਲੀ ਐਸਯੂਵੀ 'ਊਰੁਸ' ਉਤਾਰ ਦਿੱਤੀ ਹੈ। ਇਸ ਦੀ ਕੀਮਤ ਤਿੰਨ ਕਰੋੜ ਤੋਂ ਵੀ ਉੱਪਰ ਹੈ।