✕
  • ਹੋਮ

ਆਪਣੇ ਹੀ ਦੇਸ਼ ਵਿੱਚ ਭਾਰਤੀਆਂ ਦੇ ਘੁੰਮਣ 'ਚ ਇਹ ਰੁਕਾਵਟ

ਏਬੀਪੀ ਸਾਂਝਾ   |  06 May 2018 08:41 PM (IST)
1

ਇਹ ਸਰਵੇਖਣ ਕੁੱਲ 28 ਦੇਸ਼ਾਂ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਜਰਮਨੀ, ਫਰਾਂਸ, ਸਪੇਨ, ਇਟਲੀ, ਚੀਨ, ਬ੍ਰਾਜ਼ੀਲ, ਅਮਰੀਕਾ, ਬ੍ਰਿਟੇਨ, ਰੂਸ, ਇੰਡੋਨੇਸ਼ੀਆ ਤੇ ਕੋਲੰਬੀਆ, ਜਾਪਾਨ, ਨਿਊਜ਼ੀਲੈਂਡ ਵਰਗੇ ਦੇਸ਼ ਸ਼ਾਮਲ ਹਨ।

2

ਇਸ ਸਰਵੇਖਣ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਜਾਂ ਤਾਂ ਪਿਛਲੇ ਇੱਕ ਸਾਲ ਦੌਰਾਨ ਜਾਂ ਫਿਰ ਅਗਲੇ 12 ਮਹੀਨਿਆਂ ਦੌਰਾਨ ਛੱਟੀ 'ਤੇ ਜਾਣ ਦਾ ਪਲਾਨ ਹੈ।

3

ਬੁਕਿੰਗ ਡਾਟ ਕਾਮ ਦੇ 20,500 ਲੋਕਾਂ 'ਤੇ ਕੀਤੇ ਗਏ ਸਰਵੇਖਣ ਤੋਂ ਲਏ ਗਏ ਅੰਕੜੇ ਪੇਸ਼ ਕੀਤੇ ਗਏ ਹਨ।

4

ਕਰੀਬ 21 ਫ਼ੀ ਸਦੀ ਭਾਰਤੀ ਸੈਲਾਨੀਆਂ ਦਾ ਮੰਨਣਾ ਹੈ ਕਿ ਆਪਣੇ ਸਫ਼ਰ ਦੌਰਾਨ ਉਨ੍ਹਾਂ ਦਾ ਅਨੁਭਵ ਉਨ੍ਹਾਂ ਦੀ ਇੱਥਾ ਮੁਤਾਬਕ ਨਹੀਂ ਰਿਹਾ ਤੇ ਇਸ ਦਾ ਵੱਡਾ ਕਾਰਨ ਭਾਸ਼ਾ ਦੀ ਜਾਣਕਾਰੀ ਨਾ ਹੋਣਾ ਹੈ।

5

ਪਰ ਕਈ ਵਾਰ ਵੱਖਰੀ ਭਾਸ਼ਾ ਹੋਣ ਕਰ ਕੇ ਉਹ ਕਿਸੇ ਅਣਜਾਣ ਥਾਂ 'ਤੇ ਜਾਣ ਤੋਂ ਕਤਰਾਉਂਦੇ ਹਨ।

6

ਆਨਲਾਈਨ ਯਾਤਰਾ ਕੰਪਨੀ ਬੁਕਿੰਗ ਡਾਟ ਕਾਮ ਦੇ ਸਰਵੇਖਣ ਮੁਤਾਬਕ ਭਾਰਤੀ ਸੈਲਾਨੀ ਆਪਣੀਆਂ ਸੀਮਾਵਾਂ ਤੋਂ ਅੱਗੇ ਜਾ ਕੇ ਸਫ਼ਰ ਕਰਨ ਤੇ ਨਵੇਂ ਅਨੁਭਵ ਕਰਨ ਲਈ ਉਤਸੁਕ ਰਹਿੰਦੇ ਹਨ।

7

ਵੈਸੇ ਤਾਂ ਲੋਕਾਂ ਨੂੰ ਨਵੀਆਂ ਥਾਵਾਂ ਲੱਭਣ ਦਾ ਚਾਅ ਹੁੰਦਾ ਹੈ, ਪਰ ਇਸ ਵਿੱਚ ਸਭ ਤੋਂ ਵੱਡੀ ਅੜਿੱਚਣ ਬਣਦੀ ਹੈ ਸਥਾਨਕ ਭਾਸ਼ਾ।

  • ਹੋਮ
  • Photos
  • ਲਾਈਫਸਟਾਈਲ
  • ਆਪਣੇ ਹੀ ਦੇਸ਼ ਵਿੱਚ ਭਾਰਤੀਆਂ ਦੇ ਘੁੰਮਣ 'ਚ ਇਹ ਰੁਕਾਵਟ
About us | Advertisement| Privacy policy
© Copyright@2026.ABP Network Private Limited. All rights reserved.