✕
  • ਹੋਮ

ਲਿੱਲੀ ਜੇਮਸ ਇਸ ਕੰਮ ਲਈ ਮੰਨਦੀ ਖੁਦ ਨੂੰ ਦੋਸ਼ੀ

ਏਬੀਪੀ ਸਾਂਝਾ   |  26 Sep 2016 04:56 PM (IST)
1

ਪੇਸ਼ਕਾਰੀ ਦੇਣ ਤੋਂ ਬਾਅਦ ਸੈਂਕੜੇ ਆਟੋਗਰਾਫ ਸਾਈਨ ਕਰਨ ਦਾ ਜ਼ਿਕਰ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਚੰਗਾ ਹੁੰਦਾ ਹੈ ਕਿਉਂਕਿ ਤੁਸੀਂ ਇਹ ਹੀ ਚਾਹੁੰਦੇ ਹੋ ਕਿ ਲੋਕਾਂ ਨੂੰ ਖੁਸ਼ੀ ਮਿਲੇ ਪਰ ਕਦੇ-ਕਦੇ ਇਹ ਕੁਝ ਜ਼ਿਆਦਾ ਹੋ ਜਾਂਦਾ ਹੈ।

2

ਜੇਮਸ (27) ਨੇ ਇਹ ਵੀ ਕਿਹਾ ਕਿ ਪ੍ਰਸ਼ੰਸਕਾਂ ਤੋਂ ਮਿਲਣ ਵਾਲਾ ਪਿਆਰ ਕਈ ਵਾਰ ਕੁਝ ਜ਼ਿਆਦਾ ਹੀ ਹੋ ਜਾਂਦਾ ਹੈ।

3

ਉਨ੍ਹਾਂ ਨੇ 'ਐਲੀ' ਰਸਾਲਾ ਨੂੰ ਦੱਸਿਆ, 'ਮੈਂ ਪਹਿਲੀ ਮਹਿੰਗੀ ਖਰੀਦਦਾਰੀ ਵਿੱਚ 700 ਪਾਉਂਡ ਦਾ ਇੱਕ ਹੈਂਡਬੈਗ ਖਰੀਦਿਆ, ਪਰ ਮੈਂ ਇਸ ਨੂੰ ਸੰਭਾਲ ਨਹੀਂ ਸਕੀ। ਇਸ ਲ਼ਈ ਮੈਂ ਇਸ ਨੂੰ ਵਾਪਸ ਦੇ ਦਿੱਤਾ।'

4

ਜੇਮਸ ਲਈ ਹਾਲੇ ਵੀ ਸਾਮਾਨ 'ਤੇ ਜ਼ਿਆਦਾ ਖਰਚ ਕਰਨਾ ਮਸ਼ਕਲ ਭਰਿਆ ਹੁੰਦਾ ਹੈ।

5

ਵੈਬਸਾਈਟ 'ਫੀਮੇਲ ਫਸਰਟ ਡਾਟ ਕੋ ਡਾਟ ਯੂ.ਕੇ.' ਮੁਤਾਬਕ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਅਦਾਕਾਰਾਂ ਦੇ ਰੂਪ ਵਿੱਚ ਆਪਣੀ ਚੰਗੀ ਕਮਾਈ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

6

ਅਦਾਕਾਰਾਂ ਲਿੱਲੀ ਜੇਮਸ ਦਾ ਕਹਿਣਾ ਹੈ ਕਿ ਜੇਕਰ ਉਹ ਬਹੁਤ ਪੈਸਾ ਖਰਚ ਕਰ ਦਿੰਦੀ ਹੈ ਤਾਂ ਫਿਰ ਖੁਦ ਨੂੰ ਦੋਸ਼ੀ ਮੰਨਦੀ ਹੈ ਤੇ ਉਨ੍ਹਾਂ ਨੂੰ ਪਛਤਾਵਾ ਹੁੰਦਾ ਹੈ।

  • ਹੋਮ
  • Photos
  • ਖ਼ਬਰਾਂ
  • ਲਿੱਲੀ ਜੇਮਸ ਇਸ ਕੰਮ ਲਈ ਮੰਨਦੀ ਖੁਦ ਨੂੰ ਦੋਸ਼ੀ
About us | Advertisement| Privacy policy
© Copyright@2026.ABP Network Private Limited. All rights reserved.