✕
  • ਹੋਮ

ਅੱਤਵਾਦੀਆਂ ਨੇ ਲੱਭਿਆ ਨਵਾਂ ਢੰਗ, ਬਗੈਰ ਗੋਲੀ ਕਰ ਰਹੇ ਵੱਡੇ ਹਮਲੇ

ਏਬੀਪੀ ਸਾਂਝਾ   |  01 Nov 2017 01:41 PM (IST)
ਅੱਤਵਾਦੀਆਂ ਨੇ ਲੱਭਿਆ ਨਵਾਂ ਢੰਗ, ਬਗੈਰ ਗੋਲੀ ਕਰ ਰਹੇ ਵੱਡੇ ਹਮਲੇ
1

ਜੁਲਾਈ 2016 ਫਰਾਂਸ ਦੇ ਨੀਸ 'ਚ ਵੀ ਭੀੜ 'ਤੇ ਟਰੱਕ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ 84 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 400 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।

2

ਦਸੰਬਰ 2016 ਜਰਮਨੀ ਦੇ ਬਰਲਿਨ 'ਚ ਟਰੱਕ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਤੇ 56 ਜ਼ਖ਼ਮੀ ਹੋਏ ਸਨ।

3

ਮਾਰਚ 2017 'ਚ ਲੰਡਨ 'ਚ ਹੀ ਇੱਕ ਸ਼ਖ਼ਸ ਨੇ ਭੀੜ 'ਤੇ ਗੱਡੀ ਚੜ੍ਹਾ ਦਿੱਤੀ ਸੀ। ਇਸ ਹਮਲੇ 'ਚ ਪੰਜ ਲੋਕਾਂ ਦੀ ਮੌਤ ਤੇ 40 ਲੋਕ ਜ਼ਖ਼ਮੀ ਹੋ ਗਏ ਸੀ।

4

ਜੂਨ 2017 'ਚ ਬ੍ਰਿਟੇਨ ਦੇ ਲੰਡਨ ਬ੍ਰਿਜ 'ਤੇ ਪੈਦਲ ਚੱਲ ਰਹੇ ਲੋਕਾਂ 'ਤੇ ਇੱਕ ਸ਼ਖ਼ਸ ਵੱਲੋਂ ਵੈਲ ਚੜ੍ਹਾ ਦਿੱਤੀ ਸੀ। ਇਸ ਹਮਲੇ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਤੇ 48 ਲੋਕ ਜ਼ਖ਼ਮੀ ਹੋ ਗਏ ਸੀ।

5

ਅਪ੍ਰੈਲ 2017 'ਚ ਸਵੀਡਨ ਦੇ ਸਟਾਕਹੋਮ 'ਚ ਫੁੱਟਪਾਥ 'ਤੇ ਗੱਡੀ ਚੜ੍ਹਾਉਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਤੇ 14 ਜ਼ਖ਼ਮੀ ਹੋ ਗਏ ਸੀ।

6

ਅਗਸਤ 2017 'ਚ ਸਪੇਨ ਦੇ ਬਾਰਸੀਲੋਨਾ 'ਚ ਇੱਕ ਸ਼ਖ਼ਸ ਨੇ ਭੀੜ 'ਤੇ ਵੈਨ ਚੜ੍ਹਾ ਦਿੱਤੀ ਸੀ। ਇਸ ਹਮਲੇ 'ਚ 13 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ ਹੀ ਕਰੀਬ 130 ਲੋਕ ਜ਼ਖ਼ਮੀ ਵੀ ਹੋ ਗਏ ਸੀ।

7

ਅਮਰੀਕਾ 'ਚ ਨਿਊਯਾਰਕ ਦੇ ਲੋਅਰ ਮੈਨਹਟਨ 'ਚ ਅੱਤਵਾਦੀ ਹਮਲਾ ਹੋਇਆ ਹੈ। ਇੱਥੇ ਵਰਲਡ ਟਰੇਡ ਸੈਂਟਰ ਮੈਮੋਰੀਅਲ ਕੋਲ ਇੱਕ ਟਰੱਕ ਡਰਾਈਵਰ ਨੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਮਲੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਸ ਤਰ੍ਹਾਂ ਦਾ ਇਹ ਪਹਿਲਾ ਹਮਲਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ 'ਚ ਅੱਤਵਾਦੀ ਸੰਗਠਨ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦੇ ਚੁੱਕੇ ਹਨ।

  • ਹੋਮ
  • Photos
  • ਖ਼ਬਰਾਂ
  • ਅੱਤਵਾਦੀਆਂ ਨੇ ਲੱਭਿਆ ਨਵਾਂ ਢੰਗ, ਬਗੈਰ ਗੋਲੀ ਕਰ ਰਹੇ ਵੱਡੇ ਹਮਲੇ
About us | Advertisement| Privacy policy
© Copyright@2026.ABP Network Private Limited. All rights reserved.