ਲੀਜ਼ਾ ਹੇਡਨ ਨੇ ਦੱਸਿਆ ਮਾਂ ਦੇ ਦੁੱਧ ਦਾ ਫਾਇਦਾ

ਲੀਜ਼ਾ ਅੱਗੇ ਲਿਖਦੀ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਮੁੜ ਤੋਂ ਫਿੱਟ ਹੋਣ ਵਿੱਚ ਬ੍ਰੈਸਟ ਫੀਡਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ।
ਮਾਂ ਬਣਨ ਦੇ ਕੁਝ ਦਿਨਾਂ ਬਾਅਦ ਲੀਜ਼ਾ ਨੇ ਪੈਰਿਸ ਫੈਸ਼ਨ ਵੀਕ ਵਿੱਚ ਵੀ ਹਿੱਸਾ ਲਿਆ ਸੀ, ਜਿੱਥੇ ਫੈਸ਼ਨ ਮਾਹਰਾਂ ਤੇ ਫੈਨਸ ਨੇ ਉਸ ਦੀ ਫਿੱਟ ਬਾਡੀ ਵੇਖੀ ਸੀ।
ਲੀਜ਼ਾ ਨੇ ਕਿਹਾ ਕਿ ਪੁੱਤਰ ਦੇ ਜਨਮ ਤੋਂ ਬਾਅਦ ਉਸ ਦੇ ਜੀਵਨ ਵਿੱਚ ਆਈਆਂ ਤਬਦੀਲੀਆਂ ਕਾਰਨ ਉਸ ਨੂੰ ਸੋਸ਼ਲ ਸਾਈਟਸ 'ਤੇ ਮੋਟਾਪੇ ਤੇ ਫਿਟਨੈਸ ਸਬੰਧੀ ਬਹੁਤ ਸਵਾਲ ਕੀਤੇ ਗਏ। ਇਹ ਬ੍ਰੈਸਟ ਫੀਡਿੰਗ ਹਫਤਾ ਹੈ ਤੇ ਸਹੀ ਚੀਜ਼ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਵਿਸ਼ਵ ਬ੍ਰੈਸਟ ਫੀਡਿੰਗ ਹਫਤੇ ਦੇ ਅੰਤਮ ਦਿਨ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲੀਜ਼ਾ ਨੇ ਬ੍ਰੈਸਟ ਫੀਡਿੰਗ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ।
ਲੀਜ਼ਾ ਬੀਤੀ 17 ਮਈ ਨੂੰ ਆਪਣੇ ਪਤੀ ਡਿਨੋ ਦੇ ਪਹਿਲੇ ਬੱਚੇ ਦੀ ਮਾਂ ਬਣੀ ਸੀ।
ਮਾਡਲ ਤੋਂ ਅਦਾਕਾਰਾ ਬਣੀ ਲੀਜ਼ਾ ਹੇਡਨ ਸੋਸ਼ਲ ਮੀਡੀਆ 'ਤੇ ਆਪਣੇ ਤਿੰਨ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਲਾਉਂਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਲਿਖਿਆ ਹੈ ਕਿ ਕਿਸ ਤਰ੍ਹਾਂ ਬੱਚੇ ਨੂੰ ਦੁੱਧ ਪਿਲਾਉਣ ਦਾ ਅਨੁਭਵ ਉਸ ਨੂੰ ਮੁੜ ਤੋਂ ਫਿੱਟ ਹੋਣ ਲਈ ਪ੍ਰੇਰਿਤ ਕਰਦਾ ਹੈ। ਲੀਜ਼ਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।