✕
  • ਹੋਮ

ਨਿਊਯਾਰਕ 'ਚ ਬਣੇਗੀ ਦੁਨੀਆ ਦੀ ਸਭ ਤੋਂ ਵਿਲੱਖਣ ਇਮਾਰਤ

ਏਬੀਪੀ ਸਾਂਝਾ   |  29 Mar 2018 01:12 PM (IST)
1

ਇਸ ਇਮਾਰਤ ਨੂੰ ਬਣਾਉਣ ਦੇ ਬਾਅਦ ਦੁਨੀਆ ਵਿੱਚ ਸਭ ਤੋਂ ਉੱਚੀ ਇਮਾਰਤ ਤਾਂ ਨਹੀਂ ਹੋਵੇਗੀ, ਪਰ ਇਹ ਇਮਾਰਤ 600 ਮੀਟਰ ਤੋਂ ਵੱਧ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤੀ ਜਾਵੇਗੀ।

2

ਇਹ ਕਿਹਾ ਜਾ ਰਿਹਾ ਹੈ ਕਿ ਇਹ ਅਨੋਖੀ ਇਮਾਰਤ 2019 ਤੱਕ ਤਿਆਰ ਹੋ ਜਾਵੇਗੀ।

3

ਹਾਲਾਂਕਿ, ਇਮਾਰਤ ਨੂੰ ਹਾਲੇ ਤੱਕ ਉਸਾਰਨ ਦੀ ਆਗਿਆ ਨਹੀਂ ਦਿੱਤੀ ਗਈ ਪਰ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਕੰਪਨੀ ਦੀ ਤਰਫੋਂ ਕੰਮ ਸ਼ੁਰੂ ਕਰੇਗੀ।

4

ਇਹ ਇਮਾਰਤ ਨੂੰ ਲੰਬੇ ਟਾਵਰ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। ਫਿਰ ਉਨ੍ਹਾਂ ਨੂੰ ਸਿਖਰ ਤੋਂ ਜੋੜ ਕੇ ਯੂ ਸ਼ੇਪ ਵਿੱਚ 'ਚ ਢਾਲਣ ਦੀ ਕੋਸ਼ਿਸ਼ ਕੀਤੀ ਜਾਵੇਗੀ।

5

ਇਸ ਇਮਾਰਤ ਨੂੰ ਬਣਾਉਣ ਵਾਲੇ ਆਰਕੀਟੈਕਟਾਂ ਦਾ ਮੰਨਣਾ ਹੈ ਕਿ ਇਹ ਇਮਾਰਤ ਲੰਬੀ ਹੋਵੇਗੀ ਤੇ ਉੱਚੀ ਨਹੀਂ, ਇਸ ਲਈ ਇਮਾਰਤ ਨੂੰ ਵੱਖਰਾ ਰੂਪ ਦਿੱਤਾ ਜਾ ਸਕਦਾ ਹੈ।

6

ਇਸ ਇਮਾਰਤ ਨੂੰ ਬਣਾਉਣ ਦੀ ਯੋਜਨਾ ਅਮਰੀਕਾ ਦੇ ਨਿਊਯਾਰਕ ਸਿਟੀ 'ਚ ਬਣਾਈ ਗਈ ਸੀ। ਇਸ ਤੋਂ ਇਲਾਵਾ ਇਹ ਇਮਾਰਤ ਦੁਨੀਆ ਦੇ ਸਭ ਤੋਂ ਉੱਚੇ ਟਾਵਰ ਦੀ ਸੂਚੀ ਵਿੱਚ ਸ਼ਾਮਲ ਹੋਵੇਗੀ।

7

ਇਹ ਇਮਾਰਤ ਯੂ ਸ਼ੇਪ 'ਚ ਤਿਆਰ ਕੀਤਾ ਜਾ ਰਹੀ ਹੈ। ਇਸ ਵਿਸ਼ੇਸ਼ ਪ੍ਰਾਜੈਕਟ ਨੂੰ ਕੰਪਨੀ ਨੇ 'ਬਿੱਗ ਬੈਂਡ' ਦਾ ਨਾਮ ਦਿੱਤਾ ਹੈ।

8

ਮਸ਼ਹੂਰ ਆਰਕੀਟੈਕਚਰ ਫਰਮ ਓਆਈਆਈਓ ਸਟੂਡੀਓ ਦੁਨੀਆ ਦੀ ਸਭ ਤੋਂ ਆਲੀਸ਼ਾਨ ਇਮਾਰਤ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਨਿਊਯਾਰਕ 'ਚ ਬਣੇਗੀ ਦੁਨੀਆ ਦੀ ਸਭ ਤੋਂ ਵਿਲੱਖਣ ਇਮਾਰਤ
About us | Advertisement| Privacy policy
© Copyright@2026.ABP Network Private Limited. All rights reserved.