✕
  • ਹੋਮ

ਲਾਟਰੀ ਸਿਸਟਮ ਦੀਆਂ ਕਮੀਆਂ ਫੜ ਜਿੱਤੇ 186 ਕਰੋੜ

ਏਬੀਪੀ ਸਾਂਝਾ   |  04 Feb 2019 05:09 PM (IST)
1

ਲਾਟਰੀ ਵਿੱਚ ਜੇਰੀ ਨੇ ਪਹਿਲੀ ਵਾਰ ਵਿੱਚ 3600 ਡਾਲਰ ਦੀਆਂ ਟਿਕਟਾਂ ਖਰੀਦੀਆਂ। ਹਿਸਾਬ ਦੀ ਵਰਤੋਂ ਕਰਦਿਆਂ 3600 ਡਾਲਰ ਦੀਆਂ ਟਿਕਟਾਂ ਖਰੀਦੀਆਂ ਤੇ 6300 ਡਾਲਰ ਕਮਾਏ। ਅਗਲੀ ਵਾਰ ਉਨ੍ਹਾਂ ਪਤਨੀ ਦੀ ਮਦਦ ਨਾਲ 8000 ਡਾਲਰ ਲਾਏ ਤੇ ਬਦਲੇ ਵਿੱਚ ਦੁੱਗਣੀ ਰਕਮ ਕਮਾਈ। ਜੇਰੀ ਤੇ ਮਾਰਜ ਇਸੇ ਤਰ੍ਹਾਂ ਹਜ਼ਾਰਾਂ ਡਾਲਰ ਖ਼ਰਚ ਕਰਕੇ ਲੱਖਾਂ ਡਾਲਰ ਕਮਾਉਣ ਲੱਗੇ। ਇਸੇ ਮੁਨਾਫੇ ਦੀ ਮਦਦ ਨਾਲ ਉਨ੍ਹਾਂ ਨਿਵੇਸ਼ ਕੰਪਨੀ ਖੋਲ੍ਹ ਲਈ। ਇਸ ਵਿੱਚ ਉਹ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੈਸਾ ਲਵਾਉਂਦੇ ਤੇ ਲਾਟਰੀ ਖੇਡਦੇ ਤੇ ਜਿੱਤਦੇ ਸਨ।

2

ਇਸ ਬਾਰੇ ਪੁਲਿਸ ਨੇ ਜਾਂਚ ਕੀਤੀ ਪਰ ਕੋਈ ਗ਼ੈਰ ਕਾਨੂੰਨੀ ਕੰਮ ਸਾਹਮਣੇ ਨਹੀਂ ਆਇਆ। ਜੇਰੀ ਨੇ ਇੱਕ ਟੀਵੀ ਸ਼ੋਅ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਲਾਟਰੀ ਨਾਲ ਆਪਣੇ ਛੇ ਬੱਚਿਆਂ, 14 ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਅਤੇ 10 ਪੜਪੋਤੇ-ਪੜਪੋਤੀਆਂ ਤੇ ਪੜਦੋਹਤੇ-ਪੜਦੋਹਤੀਆਂ ਦਾ ਖ਼ਰਚ ਚੱਕਿਆ। ਸੇਲਬੀ ਜੋੜੇ 'ਤੇ ਹੁਣ ਫ਼ਿਲਮ ਵੀ ਬਣ ਰਹੀ ਹੈ, ਜਿਸ ਦੇ ਸਾਰੇ ਹੱਕ ਬਜ਼ੁਰਗ ਜੋੜਾ ਖਰੀਦ ਰਿਹਾ ਹੈ।

3

ਫਿਰ ਅਚਾਨਕ ਉਹ ਲਾਟਰੀ ਬੰਦ ਹੋ ਗਈ। ਜੇਰੀ ਤੇ ਮਾਰਜ ਫਿਰ 14 ਘੰਟਿਆਂ ਦਾ ਸਫਰ ਤੈਅ ਕਰ ਕੇ ਮੈਸਾਚਿਊਸੈਟਸ ਜਾਂਦੇ ਤੇ ਉੱਥੇ ਹੋਟਲ ਬੁੱਕ ਕਰਕੇ 10-10 ਘੰਟੇ ਹਿਸਾਬ-ਕਿਤਾਬ ਲਾਉਂਦੇ ਰਹਿੰਦੇ ਤੇ ਪੈਸੇ ਜਿੱਤਦੇ ਸਨ। ਸਾਲ 2011 ਤੋਂ ਉਨ੍ਹਾਂ ਲਾਟਰੀ ਖੇਡਣੀ ਬੰਦ ਕਰ ਦਿੱਤੀ। ਜੇਰੀ ਨੇ ਦੱਸਿਆ ਕਿ ਉਸ ਦੌਰਾਨ ਬੋਸਟਨ ਗਲੋਬ ਅਖ਼ਬਾਰ ਨੂੰ ਇਹ ਪਤਾ ਲੱਗ ਗਿਆ ਕਿ ਕੋਈ ਲਾਟਰੀ ਰਾਹੀਂ ਵੱਡੀ ਰਕਮ ਕਮਾ ਰਿਹਾ ਹੈ।

4

ਜੇਰੀ ਨੇ ਆਪਣੀ ਪਤਨੀ ਨਾਲ ਲਾਟਰੀ ਖੇਡਣ ਦਾ ਮਨ ਬਣਾ ਲਿਆ। ਉਨ੍ਹਾਂ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਲਾਟਰੀ ਜਿੱਤਣਾ ਸੌਖਾ ਇਸ ਲਈ ਸੀ, ਕਿਉਂਕਿ ਇਸ ਵਿੱਚ 50 ਲੱਖ ਡਾਲਰ ਦੀ ਹੱਦ ਰੱਖੀ ਗਈ ਸੀ। ਜੇਕਰ ਲਾਟਰੀ ਦੇ 50 ਲੱਖ ਡਾਲਰ ਤਕ ਪਹੁੰਚਣ ਲਈ ਸਾਰੇ ਛੇ ਨੰਬਰ ਡਰਾਅ ਦੇ ਨੰਬਰ ਨਾਲ ਮੇਲ ਨਹੀਂ ਖਾਂਦੇ ਤਾਂ ਇਨਾਮ ਦੀ ਰਕਮ ਉਨ੍ਹਾਂ ਵਿੱਚ ਵੰਡ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਪੰਚ, ਚਾਰ ਜਾਂ ਤਿੰਨ ਨੰਬਰ ਡਰਾਅ ਵਾਲੇ ਨੰਬਰ ਨਾਲ ਮੇਲ ਖਾਂਦੇ ਹਨ।

5

ਜੇਰੀ ਸੇਲਬੀ (80) ਤੇ ਮਾਰਜ ਸੇਲਬੀ (81) ਮੁਤਾਬਕ ਲਾਟਰੀ ਖੇਡਣ ਤੋਂ ਪਹਿਲਾਂ ਉਹ ਈਵਾਰਟ ਸ਼ਹਿਰ ਵਿੱਚ ਦੁਕਾਨ ਚਲਾਉਂਦੇ ਸਨ। ਹਾਲਾਂਕਿ, 60 ਦੀ ਉਮਰ ਪਾਰ ਹੋਣ ਤੋਂ ਬਾਅਦ ਉਨ੍ਹਾਂ ਉਹ ਸਟੋਰ ਵੇਚ ਦਿੱਤਾ ਤੇ ਰਿਟਾਇਰ ਹੋ ਗਏ। ਸਾਲ 2003 ਜੇਰੀ ਆਪਣੇ ਪੁਰਾਣੇ ਸਟੋਰ 'ਤੇ ਕੁਝ ਖਰੀਦਣ ਗਈ ਤਾਂ ਉੱਥੇ ਵਿੰਡਫਾਲ ਲਾਟਰੀ ਦਾ ਪਰਚਾ ਮਿਲਿਆ। ਜੇਰੀ ਮੁਤਾਬਕ, ਕਾਲਜ ਸਮੇਂ ਉਹ ਹਿਸਾਬ ਵਿੱਚ ਕਾਫੀ ਚੰਗੇ ਸਨ ਤੇ ਪਰਚਾ ਵੇਖ ਲਾਟਰੀ ਰੌਚਕ ਲੱਗੀ। ਜੇਰੀ ਨੂੰ ਯਕੀਨ ਹੋ ਗਿਆ ਕਿ ਉਹ ਇਸ ਲਾਟਰੀ ਨੂੰ ਲਾਜ਼ਮੀ ਤੌਰ 'ਤੇ ਜਿੱਤ ਜਾਵੇਗੀ।

6

ਵਾਸ਼ਿੰਗਟਨ: ਅਮਰੀਕਾ ਦੇ ਮਿਸ਼ੀਗਨ ਵਿੱਚ ਰਹਿਣ ਵਾਲੇ ਜੋੜੇ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਪਿਛਲੇ ਨੌਂ ਸਾਲਾਂ ਵਿੱਚ 2.6 ਕਰੋੜ ਡਾਲਰ (186 ਕਰੋੜ ਰੁਪਏ) ਲਾਟਰੀ ਤੋਂ ਜਿੱਤੇ ਹਨ। ਹਾਲਾਂਕਿ, ਇਹ ਰਕਮ ਉਨ੍ਹਾਂ ਨੇ ਕਿਸੇ ਹੇਰ-ਫੇਰ ਨਹੀਂ ਬਲਕਿ, ਹਿਸਾਬ ਦੀਆਂ ਤਰਕੀਬਾਂ ਤੇ ਲਾਟਰੀ ਸਿਸਟਮ ਦੀ ਛੋਟੀ ਜਿਹੀ ਕਮੀ ਬਦੌਲਤ ਜਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਲਾਟਰੀ ਸਿਸਟਮ ਦੀਆਂ ਕਮੀਆਂ ਫੜ ਜਿੱਤੇ 186 ਕਰੋੜ
About us | Advertisement| Privacy policy
© Copyright@2026.ABP Network Private Limited. All rights reserved.