✕
  • ਹੋਮ

ਐਂਮਾ ਜਾਨੇ ਨੇ ਦਿੱਤਾ ਬੇਟੇ ਨੂੰ ਜਨਮ

ਏਬੀਪੀ ਸਾਂਝਾ   |  24 Jan 2018 05:01 PM (IST)
ਐਂਮਾ ਜਾਨੇ ਨੇ ਦਿੱਤਾ ਬੇਟੇ ਨੂੰ ਜਨਮ
1

ਐਂਮਾ ਨੇ ਇਸ ਦੌਰਾਨ ਆਪਣੇ ਪਰਿਵਾਰ ਤੇ ਚਹੇਤਿਆਂ ਨੂੰ ਸਪੋਰਟ ਕਰਨ ਲਈ ਧੰਨਵਾਦ ਕੀਤਾ। ਮਾਡਲ ਸੋਸ਼ਲ ਮੀਡੀਆ ਉੱਤੇ ਖ਼ੁਦ ਨੂੰ ਪ੍ਰੇਰਣਾਸ੍ਰੋਤ ਮਹਿਲਾ ਦੱਸਦੀ ਹੈ।

2

ਐਂਮਾ ਦੇ ਬੁਆਏਫਰੈਂਡ ਦਾ ਨਾਮ ਜਾਰਡਨ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਇਹ ਕਿਆਸ ਲਾਇਆ ਜਾ ਰਿਹਾ ਸੀ ਕਿ ਉਸ ਦਾ ਮਾਡਲ ਨਾਲ ਬਿਲਕੁਲ ਤੋੜ ਵਿਛੋੜਾ ਹੋ ਗਿਆ ਹੈ।

3

ਪ੍ਰੈਗਨੈਂਸੀ ਬਾਰੇ ਗੱਲ ਕਰਦੇ ਹੋਏ ਉਸ ਨੇ ਚਾਰ ਮਹੀਨੇ ਪਹਿਲਾਂ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਬਹੁਤ ਬਦਲ ਗਈ ਹੈ। ਪਿਛਲੇ 15 ਮਹੀਨਿਆਂ ਵਿੱਚ ਉਸ ਨੇ ਕਾਫ਼ੀ ਜ਼ਿਆਦਾ ਵਿਕਾਸ ਕੀਤਾ ਹੈ। ਉਹ ਇੱਕ ਮਜ਼ਬੂਤ ਆਜ਼ਾਦ ਮਹਿਲਾ ਦੇ ਤੌਰ ਉੱਤੇ ਉੱਭਰੀ ਹੈ।

4

ਐਂਮਾ ਨੇ ਦੱਸਿਆ ਕਿ ਹੁਣ ਉਸ ਦਾ ਬੇਟਾ ਬਿਲਕੁਲ ਠੀਕ ਹੈ। 20 ਸਾਲ ਦੀ ਮਾਡਲ ਨੇ ਕਿਹਾ ਕਿ ਇਹ ਆਸਾਨ ਹੀ ਸੀ। ਉਸ ਨੂੰ 52 ਘੰਟੇ ਇੰਤਜ਼ਾਰ ਕਰਨਾ ਪਿਆ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਚੰਗਾ ਪਲ ਸੀ।

5

ਲਵ ਆਈਲੈਂਡ ਰਿਐਲਿਟੀ ਸ਼ੋਅ ਫੇਮ ਮਾਡਲ ਐਂਮਾ ਜਾਨੇ ਨੇ 52 ਘੰਟੇ ਦੀ ਜਨਮ ਪੀੜਾ ਮਗਰੋਂ ਬੇਟੇ ਨੂੰ ਜਨਮ ਦਿੱਤਾ। ਮਾਡਲ ਪ੍ਰੈਗਨੈਂਸੀ ਦੇ ਦਿਨਾਂ ਵਿੱਚ ਵੀ ਆਪਣੀਆਂ ਫੋਟੋਜ਼ ਸੋਸ਼ਲ ਸਾਈਟਸ ਉੱਤੇ ਸ਼ੇਅਰ ਕਰਦੀ ਸੀ। ਐਂਮਾ ਨੇ ਬੱਚੇ ਦੀ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੇ ਹਾਲੇ ਤੱਕ ਉਸ ਦਾ ਨਾਮ ਨਹੀਂ ਰੱਖਿਆ। ਦੇਖੋ ਮਾਡਲ ਦੀਆਂ ਤਸਵੀਰਾਂ

  • ਹੋਮ
  • Photos
  • ਖ਼ਬਰਾਂ
  • ਐਂਮਾ ਜਾਨੇ ਨੇ ਦਿੱਤਾ ਬੇਟੇ ਨੂੰ ਜਨਮ
About us | Advertisement| Privacy policy
© Copyright@2026.ABP Network Private Limited. All rights reserved.