✕
  • ਹੋਮ

ਘੱਟ ਕੀਮਤ ਦੇ ਇਸ ਫ਼ੋਨ 'ਚ ਹਨ ਚੰਗੇ ਫ਼ੀਚਰ

ਏਬੀਪੀ ਸਾਂਝਾ   |  27 Aug 2016 01:09 PM (IST)
1

ਮੋਟੋ E3 ਦੇ ਮੁਕਾਬਲੇ ਵਿੱਚ E3 ਪਾਵਰ ਚੰਗੇ ਬੈਟਰੀ ਬੈਕ-ਅਪ ਦੇ ਨਾਲ ਆਏਗਾ। ਇਸ ਫੋਨ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਕੰਪਨੀ ਦਾ ਇਹ ਫ਼ੋਨ ਅਧਿਕਾਰਤ ਤੋਰ ਤੇ ਲਾਂਚ ਨਹੀਂ ਹੋਈਆ ਹੈ।

2

ਮੋਟੋ E3 ਦੇ ਫੀਚਰਸ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 5 ਇੰਚ ਦੀ HD ਸਕਰੀਨ ਦਿੱਤੀ ਗਈ ਹੈ। ਜਿਸ ਦੀ ਰਿਜਲਯੂਸ਼ਨ 720×1280 ਪਿਕਸਲ ਹੈ। ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਇਸ ਵਿੱਚ 64 ਬਿੱਟ 1GHz ਮੀਡੀਆ ਟੇਕ ਕਵਾਰਡ-ਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਨਾਲ ਹੀ 2GB ਦੀ ਰੈਮ ਵੀ ਦਿੱਤੀ ਗਈ ਹੈ।

3

16 ਜੀਬੀ ਇੰਟਰਨਲ ਮੈਮਰੀ ਵਾਲੇ ਇਸ ਡਿਵਾਈਸ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਇਸ ਵਿੱਚ 8ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 5 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ ਹੈ। ਕਨੈਕਟਿਵਿਟੀ ਵੱਲ ਵੇਖੀਏ ਤਾਂ ਇਹ ਸਮਾਰਟ ਫ਼ੋਨ ਡੁਅਲ ਸਿਮ ਸਲਾਟ(ਮਾਈਕਰੋ) ਦੇ ਨਾਲ ਆਏਗਾ। 4G LTE, ਜੀਪੀਐਸ, ਬਲ਼ੂ ਟੁੱਥ, ਵਾਈ-ਫਾਈ, ਯੂਐਸਬੀ ਵਰਗੇ ਆਪਸ਼ਨ ਵੀ ਇਸ ਵਿੱਚ ਹੋਣਗੇ। ਭਾਰਤ ਵਿੱਚ ਵਿੱਚ ਮੋਟੋਰੋਲਾ ਨੇ ਮੋਟੋ E3 ਵੀ ਹਾਲੇ ਤੱਕ ਲਾਂਚ ਨਹੀਂ ਕੀਤਾ ਹੈ।

4

ਮੋਟੋਰੋਲਾ ਨੇ ਆਪਣਾ ਨਵਾਂ ਸਮਾਰਟ ਫ਼ੋਨ ਮੋਟੋ E3 ਜੁਲਾਈ ਵਿੱਚ ਲਾਂਚ ਕੀਤਾ ਸੀ। ਹੁਣ ਇਸ ਫ਼ੋਨ ਦਾ ਨਵਾਂ ਵੈਰਿਏਂਟ ਮੋਟੋ E3 ਪਾਵਰ ਹਾਂਗਕਾਂਗ ਦੇ ਇੱਕ ਰਿਟੇਲ ਸ਼ਾਪ ਵਿੱਚ ਵਿੱਕਰੀ ਦੇ ਲਈ ਉਪਲਬਧ ਹੈ। ਇਸ ਦੀ ਕੀਮਤ 1.098ਹਾਂਗਕਾਂਗ ਡਾਲਰ(9500 ਰੁਪਏ) ਹੈ।

  • ਹੋਮ
  • Photos
  • ਖ਼ਬਰਾਂ
  • ਘੱਟ ਕੀਮਤ ਦੇ ਇਸ ਫ਼ੋਨ 'ਚ ਹਨ ਚੰਗੇ ਫ਼ੀਚਰ
About us | Advertisement| Privacy policy
© Copyright@2026.ABP Network Private Limited. All rights reserved.