ਤਸਵੀਰਾਂ ਵਿੱਚ ਦੇਖੋ ਕੌਣ ਹੈ ਸਲਮਾਨ ਦਾ 'ਲੱਕੀ ਚਾਰਮ' !
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ 18 ਸਾਲ ਪੁਰਾਣੇ ਕਾਲੇ ਹਿਰਨ ਤੇ ਚਿੰਕਾਰਾ ਸ਼ਿਕਾਰ ਮਾਮਲੇ ਵਿੱਚ ਸੋਮਵਾਰ ਨੂੰ ਰਾਜਸਥਾਨ ਹਾਈਕੋਰਟ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਲਈ ਦਬੰਗ ਖਾਨ ਦੀ ਭੈਣ ਅਲਵੀਰਾ ਜੋਧਪੁਰ ਪਹੁੰਚੀ ਸੀ।
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ 18 ਸਾਲ ਪੁਰਾਣੇ ਕਾਲੇ ਹਿਰਨ ਤੇ ਚਿੰਕਾਰਾ ਸ਼ਿਕਾਰ ਮਾਮਲੇ ਵਿੱਚ ਸੋਮਵਾਰ ਨੂੰ ਰਾਜਸਥਾਨ ਹਾਈਕੋਰਟ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਲਈ ਦਬੰਗ ਖਾਨ ਦੀ ਭੈਣ ਅਲਵੀਰਾ ਜੋਧਪੁਰ ਪਹੁੰਚੀ ਸੀ।
ਇੱਕ ਘਟਨਾ ਜੋਧਪੁਰ ਦੇ ਬਾਹਰੀ ਇਲਾਕੇ ਭਵਾਦ ਵਿੱਚ 26 ਸੰਤਬਰ, 1998 ਦੀ ਹੈ। ਜਦਕਿ ਦੂਸਰੀ 28 ਸਤੰਬਰ 1998 ਵਿੱਚ ਘੋੜਾ ਫਾਰਮ ਦੀ ਹੈ। ਉਸ ਵੇਲੇ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਚੱਲ ਰਹੀ ਸੀ।
ਅਲਵੀਰਾ ਕੱਲ੍ਹ ਰਾਤ ਹੀ ਜੋਧਪੁਰ ਪਹੁੰਚ ਗਏ ਸਨ।
ਅਲਵੀਰਾ ਨੂੰ ਪਹਿਲਾਂ ਤੋਂ ਹੀ ਸਲਮਾਨ ਖਾਨ ਲਈ ਲੱਕੀ ਮੰਨਿਆ ਜਾਂਦਾ ਹੈ। ਅੱਜ ਇੱਕ ਹੋਰ ਵਾਰ ਇਹ ਸਾਬਤ ਹੋ ਗਿਆ ਹੈ।
ਫੈਸਲਾ ਸੁਣਾਏ ਜਾਣ ਤੋਂ ਬਾਅਦ ਅਲਵੀਰਾ ਜਦੋਂ ਕੋਰਟ ਤੋਂ ਬਾਹਰ ਆਈ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਝਲਕ ਰਹੀ ਸੀ।
ਇਸ ਤਰ੍ਹਾਂ ਮੁਸਕਰਾਉਂਦੇ ਹੋਏ ਅਲਵੀਰਾ ਮੀਡੀਆ ਨੂੰ ਰੁ-ਬਰੂ ਹੋਈ।
ਇਨ੍ਹਾਂ ਮਾਮਲਿਆਂ ਵਿੱਚ ਸੁਣਵਾਈ ਸਜ਼ਾ ਮਈ ਮਹੀਨੇ ਦੇ ਅੰਤਮ ਹਫਤੇ ਵਿੱਚ ਹੀ ਪੂਰੀ ਹੋ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ।ਸਲਮਾਨ ਦੇ ਵਕੀਲ ਹਸਤੀਮਲ ਸਾਰਸਵਤ ਨੇ ਦੱਸਿਆ, ਹਾਈਕੋਰਟ ਨੇ ਉਨ੍ਹਾਂ ਨੂੰ ਦੋਹਾਂ ਮਾਮਲਿਆਂ ਵਿੱਚੋਂ ਬਰੀ ਕਰ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਸਲਮਾਨ ਨੇ ਇਸ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਦੀ ਜੋਧਪੁਰ ਬੈਂਚ ਦੇ ਸਾਹਮਣੇ ਚੁਨੌਤੀ ਦਿੱਤੀ ਸੀ। ਹੇਠਲੀ ਅਦਾਲਤ ਨੇ ਸਲਮਾਨ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਸਾਲ ਤੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ।