ਮਹਾਨ ਲੇਖਕਾ ਮਹਾਸ਼ਵੇਤਾ ਦੇਵੀ ਨਹੀਂ ਰਹੇ !
ਉਨ੍ਹਾਂ ਦੀ ਮੌਤ ਦੀ ਜਾਣਕਾਰੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਟਵੀਟ ਕਰਕੇ ਦਿੱਤੀ। ਮਮਤਾ ਨੇ ਟਵੀਟ ਕਰ ਕਿਹਾ, ਭਾਰਤ ਨੇ ਇੱਕ ਮਹਾਨ ਲੇਖਕ ਨੂੰ ਖੋਹ ਦਿੱਤਾ ਹੈ।ਬੰਗਾਲ ਨੇ ਇੱਕ ਮਾਂ ਤੇ ਮੈਂ ਇੱਕ ਗਾਇਡ ਨੂੰ ਖੋ ਚੁੱਕੀ ਹਾਂ।
ਮਹਾਸ਼ਵੇਤਾ ਦੇਵੀ ਦਾ ਜਨਮ 14 ਜਨਵਰੀ 1926 ਨੂੰ ਉਸ ਵੇਲੇ ਦੇ ਪੂਰਵੀ ਬੰਗਾਲ ਦੇ ਢਾਕਾ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਨੀਸ਼ ਘਟਨ ਵੀ ਇੱਕ ਕਵੀ ਸਨ। ਉਨ੍ਹਾਂ ਦੀ ਮਾਂ ਇੱਕ ਲੇਖਿਕਾ ਤੇ ਸਮਾਜ ਸੇਵਿਕਾ ਸੀ।
ਉਹ ਕੋਲਕਾਤਾ ਯੂਨੀਵਰਸਟੀ ਵਿੱਚ ਅੰਗਰੇਜ਼ੀ ਦੀ ਲੈਕਚਰਾਰ ਰਹੀ।
ਉਹ ਇੱਕ ਲੇਖਕ ਹੋਣ ਦੇ ਨਾਲ ਹੀ ਸਮਾਜ ਸੇਵਿਕਾ ਵੀ ਸਨ। ਉਨ੍ਹਾਂ ਨੂੰ ਪਦਮ ਵਿਭੂਸ਼ਨ, ਸਾਹਿਤ ਅਕਾਦਮੀ ਐਵਾਰਡ, ਰੇਮਨ ਮੈਗਸਸੇ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ।
1984 ਵਿੱਚ ਉਨ੍ਹਾਂ ਨੇ ਅਸਤੀਫਾ ਦੇ ਕੇ ਲਿਖਣ ਵੱਲ ਧਿਆਨ ਦਿੱਤਾ। ਲੇਖਕ ਹੋਣ ਦੇ ਨਾਲ ਹੀ ਉਨ੍ਹਾਂ ਨੇ ਆਦੀਵਾਸੀਆਂ ਲਈ ਵੀ ਬਹੁਤ ਕੰਮ ਕੀਤਾ।
ਸ਼ਾਂਤੀਨਿਕੇਤਨ ਤੋਂ ਬੀ.ਏ. ਤੇ ਕੋਲਕਾਤਾ ਯੂਨੀਵਰਸਟੀ ਤੋਂ ਐਮ.ਏ. ਕਰਨ ਤੋਂ ਬਾਅਦ ਉਨ੍ਹਾਂ ਇੱਕ ਅਧਿਆਪਕ ਤੇ ਪੱਤਰਕਾਰ ਦੇ ਰੂਪ ਵਿੱਚ ਕਰੀਅਰ ਸ਼ੁਰੂ ਕੀਤਾ ਸੀ।
'ਹਜ਼ਾਰ ਚੌਰਾਸੀ ਕੀ ਮਾਂ' ਦੀ ਲੇਖਿਕਾ ਮਹਾਸ਼ਵੇਤਾ ਦੇਵੀ ਦੀ 90 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। 23 ਜੁਲਾਈ ਨੂੰ ਮੇਜਰ ਹਾਰਟ ਅਟੈਕ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।