ਹੁਣ ਨਹੀਂ ਮਿਲੇਗੀ ਮਹਿੰਦਰਾ ਦੀ ਇਹ ਦਮਦਾਰ ਕਾਰ
ਨਵੇਂ ਸੈਫਟੀ ਨਾਰਮਸ ਮੁਤਾਬਕ ਕਾਰ ‘ਚ ਡਰਾਈਵਰ ਏਅਰਬੈਗ, ਏਬੀਐਸ, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਅਤੇ ਫਰੰਟ ਸੀਟਬੇਲਟ ਰਿਮਾਂਇੰਡਰ ਫੀਚਰ ਦਿੱਤਾ ਜਾਣਾ ਜ਼ਰੂਰੀ ਹੈ, ਜਦਕਿ ਰੇਗੂਲਰ ਬਲੈਰੋ ‘ਚ ਇਨ੍ਹਾਂ ਫੀਚਰਸ ਦੀ ਕਮੀ ਸੀ। ਬਲੈਰੋ ਪਾਵਰ ਪੱਲਸ ‘ਚ ਇਹ ਸਾਰੇ ਫੀਚਰ ਦਿੱਤੇ ਗਏ ਹਨ।
ਇਸ ‘ਚ 1.5 ਲੀਟਰ ਡੀਜ਼ਲ ਇੰਜ਼ਨ ਦਿੱਤਾ ਗਿਆ ਹੈ, ਜਿਸ ਕਰਕੇ ਕਾਰ ‘ਤੇ ਟੈਕਸ ‘ਚ ਵੀ ਰਾਹਤ ਮਿਲਦੀ ਹੈ। ਇਸ ਦੀ ਕੀਮਤ 7.49 ਲੱਖ ਰੁਪਏ ਤੋਂ 9.04 ਲੱਖ ਰੁਪਏ ਤਕ ਹੈ। ਜਦਕਿ ਰੇਗੂਲਰ ਬਲੈਰੋ ਦੀ ਕੀਮਤ 7.74 ਲੱਖ ਰੁਪਏ ਤੋਂ 9.42 ਲੱਖ ਰੁਪਏ ਤਕ ਸੀ।
ਉਧਰ ਬਲੈਰੋ ਪਾਵਰ ਪਲਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਕੈਬਿਨ ‘ਚ ਤਹਾਨੂੰ ਰੇਗੂਲਰ ਬਲੈਰੋ ਜਿੰਨਾ ਹੀ ਸਪੇਸ ਮਿਲੇਗਾ। ਇਸ ਦਾ ਬੰਪਰ ਛੋਟਾ ਕੀਤਾ ਗਿਆ ਹੈ, ਜਿਸ ‘ਚ ਇਹ ਸਬ-4 ਮੀਟਰ ਰੇਂਜ ‘ਚ ਆ ਗਈ ਹੈ।
ਮਹਿੰਦਰਾ ਬਲੈਰੋ ‘ਚ 2.5 ਲੀਟਰ ਡੀਜ਼ਲ ਇੰਜਨ ਦਿੱਤਾ ਗਿਆ ਸੀ, ਪਰ ਇਸ ਦਾ ਪਾਵਰ ਆਉਟਪੁਟ ਬੇਹੱਦ ਘੱਟ ਸੀ। ਇਸ ਦੀ ਪਾਵਰ 63 ਪੀਐਸ ਅਤੇ ਟਾਰਕ 195 ਐਨਐਮ ਸੀ। ਇਸ ‘ਚ ਇੰਜ਼ਨ ਦੇ ਨਾਲ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।
ਮਹਿੰਦਰਾ ਨੇ ਆਪਣੀ ਸਭ ਤੋਂ ਫੇਮਸ ਆਫ ਰੋਡ ਕਾਰ ਬਲੈਰੋ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਨਵੇਂ ਸੈਫਟੀ ਨਾਰਮ ਕਰਕੇ ਬੰਦ ਕੀਤਾ ਹੈ। ਹੁਣ ਇਹ ਕਾਰ ਸਿਰਫ ਪਾਵਰ ਪਲਸ ਵੈਰਿੰਅਟ ‘ਚ ਉਪਲੱਬਧ ਹੋਵੇਗੀ।