ਮਹਿੰਦਰਾ ਦੀ ਨਵੀਂ MPV ਮਰਾਜ਼ੋ ਨੂੰ ਬੋਲੋ ਹੈਲੋ
ਮਹਿੰਦਰਾ ਮਰਾਜ਼ੋ ਦੇ ਕੈਬਿਨ ਨਾਲ ਜੁੜੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਇਸ ਦਾ ਡੈਸ਼ਬੋਰਡ ਪਿਆਨੋ ਬਲੈਕ ਫਿਨਿਸ਼ ਨਾਲ ਆਵੇਗਾ। ਇਨਫ਼ੋਟੇਨਮੈਂਟ ਸਿਸਟਮ ਨੂੰ ਵਿਚਰਾਕ ਰੱਖਿਆ ਗਿਆ ਹੈ।
ਛੱਤ ਉੱਪਰ ਏਸੀ ਵੈਂਟਸ ਵਰਗੇ ਫੀਚਰ ਵੀ ਆਉਣਗੇ। ਕੰਪਨੀ ਮੁਤਾਬਕ ਮਰਾਜ਼ੋ ਐਮਪੀਵੀ ਨੂੰ 7 ਤੇ 8 ਸੀਟਰ ਆਪਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
ਇੰਜਣ ਨਾਲ ਜੁੜੀ ਅਧਿਕਾਰਤ ਜਾਣਕਾਰੀ ਹਾਲੇ ਤਕ ਸਾਹਮਣੇ ਨਹੀਂ ਆਈ ਹੈ ਜਦਕਿ ਕਿਆਸ ਲਾਏ ਜਾ ਰਹੇ ਹਨ ਫਿਲਹਾਲ ਮਰਾਜ਼ੋ ਵਿੱਚ ਡੀਜ਼ਲ ਇੰਜਣ ਹੀ ਉਤਾਰਿਆ ਜਾਵੇਗਾ। ਬਾਅਦ ਵਿੱਚ ਕੰਪਨੀ ਪੈਟਰੋਲ ਇੰਜਣ ਨੂੰ ਆਟੋਮੈਟਿਕ ਗਿਅਰਬੌਕਸ ਨਾਲ ਉਤਾਰ ਸਕਦੀ ਹੈ।
ਮਰਾਜ਼ੋ ਵਿੱਚ 17 ਇੰਚ ਦੇ ਡੂਅਲ ਟੋਨ ਅਲੌਇ ਵ੍ਹੀਲਜ਼ ਦਿੱਤੇ ਗਏ ਹਨ। ਹੋ ਸਕਦਾ ਹੈ ਅਲੌਇ ਵ੍ਹੀਲਜ਼ ਟੌਪ ਵੇਰੀਐਂਟ ਵਿੱਚ ਹੀ ਦਿੱਤੇ ਜਾਣ।
ਕੈਮਰੇ ਵਿੱਚ ਕੈਦ ਹੋਈ ਮਰਾਜ਼ੋ ਦੇ ਪਿਛਲੇ ਪਾਸੇ ਐਮ 8 ਬੈਜਿੰਗ ਦਿੱਤੀ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਹ ਟੌਪ ਮਾਡਲ ਹੋ ਸਕਦਾ ਹੈ। ਵ੍ਹੀਲ ਆਰਚ ਉੱਪਰ ਚਾਰੇ ਪਾਸੇ ਬਲੈਕ ਕਲੈਡਿੰਗ ਦਿੱਤੀ ਗਈ ਹੈ। ਟੇਲ ਲੈਂਪਸ ਨੂੰ ਖੜ੍ਹਵੇਂ ਆਕਾਰ ਵਿੱਚ ਰੱਖੇ ਗਏ ਹਨ।
ਤਸਵੀਰਾਂ 'ਤੇ ਗ਼ੌਰ ਕਰੀਏ ਤਾਂ ਕਾਰ ਦੇ ਸਾਰੇ ਪਿੱਲਰ ਕਾਲੇ ਰੰਗ ਵਿੱਚ ਹਨ। ਛੱਤ ਨੂੰ ਫਲੋਟਿੰਗ ਆਕਾਰ ਦਿੱਤਾ ਗਿਆ ਹੈ। ਸਾਈਡ ਵਾਲੇ ਹਿੱਸੇ ਉੱਪਰ ਮਰਾਜ਼ੋ ਦੇ ਟੈਗ ਸਟਿੱਕਰ ਲੱਗੇ ਹੋਏ ਹਨ। ਦਰਵਾਜ਼ਿਆਂ ਦੇ ਹੈਂਡਲਾਂ ਉੱਤੇ ਕ੍ਰੋਮ ਤੇ ਪਿਛਲੇ ਪਾਸੇ ਵੀ ਕ੍ਰੋਮ ਦਿੱਤਾ ਗਿਆ ਹੈ।
ਮਹਿੰਦਰਾ ਮਰਾਜ਼ੋ ਦੀ ਸਾਫ਼ ਝਲਕ ਕੈਮਰੇ ਵਿੱਚ ਕੈਦ ਹੋਈ ਹੈ। ਭਾਰਤ ਵਿੱਚ ਇਸ ਨੂੰ ਭਲਕੇ ਯਾਨੀ ਤਿੰਨ ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਸਿੱਧੇ ਤੌਰ 'ਤੇ ਮਾਰੂਤੀ ਅਰਟਿਗਾ ਤੇ ਟੋਓਟਾ ਇਨੋਵਾ ਕ੍ਰਿਸਟਾ ਨਾਲ ਹੋਵੇਗਾ। ਮਰਾਜ਼ੋ ਦੀ ਕੀਮਤ 10 ਤੋਂ 15 ਲੱਖ ਰੁਪਏ ਦਰਮਿਆਨ ਹੈ। ਕਾਰ ਪ੍ਰਤੀ ਰੁਝਾਨ ਦੇਖਦੇ ਹੋਏ ਡੀਲਰਾਂ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।