ਸਕਾਰਪੀਓ ਦਾ ਸਸਤਾ ਤੇ ਘੈਂਟ ਫੀਚਰਜ਼ ਵਾਲਾ ਮਾਡਲ ਲੌਂਚ, ਜਾਣੋ ਕੀ ਹੈ ਖ਼ਾਸ
ਮਹਿੰਦਰਾ ਦੀ ਐਸਯੂਵੀ ਵਿੱਚ ਕੁੱਲ 7 ਜਣੇ ਬੈਠ ਸਕਦੇ ਹਨ। (ਤਸਵੀਰਾਂ- ਸਕਾਰਪੀਓ)
ਕਾਰ ਦੀਆਂ ਫੀਚਰਸ ਵਿੱਚ ਪੁਰਾਣੀ S11 ਵਾਲੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਡਿਊਲ ਏਅਰਬੈਗਸ, ਏਬੀਐਸ, ਕਾਰਨਰਿੰਗ ਪ੍ਰੋਜੈਕਟਰ ਹੈਡਲੈਂਪਸ, 5.9 ਇੰਚ ਟੱਚ ਸਕ੍ਰੀਨ ਇਨਫੋਟੇਂਨਮੈਂਟ ਸਿਸਟਮ, ਇੰਟੀਗ੍ਰੇਟਿਡ ਸਿਸਟਮ ਆਦਿ ਸ਼ਾਮਲ ਹਨ।
ਨਵੇਂ ਵਰਸ਼ਨ ਵਿੱਚ ਐਲਈਡੀ ਲਾਈਟ, ORVM ਇੰਡੀਕੇਟਰ, ਲਾਗ ਲੈਂਪ ਅਤੇ ਹਾਈਡ੍ਰੌਲਿਕ ਬੋਨਟ ਦਿੱਤੇ ਗਏ ਹਨ।
ਇਹ ਕਾਰ 140 ਬਰੇਕ ਹਾਰਸ ਪਾਵਰ ਨਾਲ ਐਮਹਾਕ ਇੰਜਣ ਨਾਲ ਲੈਸ ਹੈ। ਇੰਟੀਰੀਅਰ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਆਟੋਮੈਟਿਕ ਟੈਂਪਰੇਚਰ ਕੰਟਰੋਲ ਤੇ ਜੀਪੀਐਸ ਨੈਵੀਗੇਸ਼ਨ ਸਮੇਤ 15 ਸੈਂਟੀਮੀਟਰ ਦੀ ਟੱਚ ਸਕ੍ਰੀਨ ਦੀ ਸੁਵਿਧਾ ਦਿੱਤੀ ਗਈ ਹੈ। ਨੈਵੀਗੇਸ਼ਨ ਸਿਸਟਮ ਵਿੱਚ 10 ਭਾਸ਼ਾਵਾਂ ਦਿੱਤੀਆਂ ਗਈਆਂ ਹਨ।
ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਵਿਸ਼ੇਸ਼ ਕਾਰ ਸਕਾਰਪੀਓ ਦਾ ਨਵਾਂ ਵਰਸ਼ਨ S9 ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਰੱਖੀ ਗਈ ਹੈ। ਇਹ ਪਹਿਲੇ ਵਰਸ਼ਨ ਐਸ 11 ਨਾਲੋਂ ਕਰੀਬ 1.4 ਲੱਖ ਰੁਪਏ ਸਸਤੀ ਹੈ।