ਕੀ ਬੁਲਟ ਨੂੰ ਟੱਕਰ ਦੇ ਸਕਣਗੇ ਜਾਵਾ ਮੋਟਰਸਾਈਕਲ..? ਦੇਖੋ ਤਸਵੀਰਾਂ
ਬਾਈਕਸ ‘ਚ 293 ਸੀਸੀ ਦਾ ਲਿਕੁਅਡ ਕੂਲਡ ਇੰਜਨ ਹੈ ਜਿਸ ‘ਚ ਸਿੰਗਲ ਸਲੰਡਰ ਅਤੇ ਦੋ ਕਰੂਡਲ ਚੇਸਿਸ ਵਰਗੀਆਂ ਖੂਬੀਆਂ ਵੀ ਹਨ।
ਪੇਰਕ ‘ਚ 334 ਸੀਸੀ ਦਾ 30 ਬੀਐਚਪੀ ਅਤੇ 31 ਨਿਊਟਨ ਮੀਟਰ ਵਾਲਾ ਸਲਾਈਡਰ ਬੋਰ ਇੰਜਨ ਦਿੱਤਾ ਗਿਆ ਹੈ।
ਮਹਿੰਦਰਾ ਐਂਡ ਮਹਿੰਦਰਾ ਦੀ ਪੈਰੇਂਟ ਕੰਪਨੀ ਕਲਾਸਿਕ ਲੀਜੈਂਡਜ਼ ਨੇ ਕਰੀਬ 22 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਾਵਾ ਕੰਪਨੀ ਨਾਲ ਮਿਲ ਕੇ ਤਿੰਨ ਨਵੇਂ ਮੋਟਰਸਾਈਕਲ ਭਾਰਤੀ ਬਾਜ਼ਾਰ ‘ਚ ਲਾਂਚ ਕੀਤੇ ਹਨ।
ਕੰਪਨੀ ਨੇ ਜਾਵਾ ਦੀ ਕੀਮਤ 1.64 ਲੱਖ ਰੁਪਏ ਰੱਖੀ ਹੈ, ਤਾਂ ਉਧਰ ਜਾਵਾ ਫੋਰਟੀ ਟੂ ਮਾਡਲ ਦੀ ਐਕਸ਼-ਸ਼ੋਅਰੂਮ ਕੀਮਤ ਕੰਪਨੀ ਨੇ 1.55 ਲੱਖ ਰੁਪਏ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਤੀਜੇ ਮੋਟਰਸਾਈਕਲ ਪੇਰਕ ਦੀ ਐਕਸ ਸ਼ੋਅਰੂਮ ਕੀਮਤ 1.89 ਲੱਖ ਰੁਪਏ ਰੱਖੀ ਹੈ। ਜਾਵਾ ਅਤੇ ਜਾਵਾ ਫੋਰਟੀ ਟੂ ਨੂੰ ਅਗਲੇ ਸਾਲ ਤੋਂ ਭਾਰਤ ਵਿੱਚ 105 ਡੀਲਰਾਂ ਰਾਹੀਂ ਖਰੀਦਿਆ ਜਾ ਸਕੇਗਾ।
ਇਸ ਖਾਸ ਮੌਕੇ ‘ਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ, ‘ਅਸੀਂ ਆਪਣੇ ਦੁਪਹਿਆ ਕਾਰੋਬਾਰ ਅਨੁਸਾਰ ਪ੍ਰੋਡਕਟ ਨੂੰ ਤਿਆਰ ਕੀਤਾ ਹੈ।’
ਮਹਿੰਦਰਾ ਦੀ ਕਲਾਸਿਕ ਲੀਜੈਂਡਸ ‘ਚ 60 ਫ਼ੀਸਦ ਦੀ ਹਿੱਸੇਦਾਰੀ ਹੈ।
ਕੰਪਨੀ ਨੇ ਦੱਸਿਆ ਕਿ ਮੋਟਰਸਾਈਕਲ ਦੀ ਆਨ-ਲਾਈਨ ਬੁਕਿੰਗ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਜਲਦੀ ਹੀ ਗਾਹਕਾਂ ਲਈ ਇਸ ਸਾਲ ਦੀ 7 ਦਸੰਬਰ ਤੋਂ ਉਪਲਬਧ ਹੋ ਜਾਵੇਗੀ।
ਮਹਿੰਦਰਾ ਨੇ ਜਾਵਾ ਬਾਈਕਸ ਨੂੰ ਭਾਰਤ ‘ਚ ਪੇਸ਼ ਕਰਨ ਲਈ ਇਸ ਨੂੰ ਬਣਾਉਣ ਵਾਲੀ ਚੈੱਕ ਰਿਪਬਲਿਕ ਦੀ ਕੰਪਨੀ ਜਾਵਾ ਦੇ ਨਾਲ 2016 ‘ਚ ਸੌਦਾ ਕੀਤਾ ਸੀ। ਇਸ ਸੌਦੇ ਨਾਲ ਕਲਾਕਿਸ ਲੀਜੈਂਡਸ ਨੂੰ ਭਾਰਤ ਅਤੇ ਪੂਰਬੀ ਏਸ਼ੀਆਈ ਬਾਜ਼ਾਰਾਂ ‘ਚ ਜਾਵਾ ਨਾਂਅ ਨਾਲ ਮੋਟਰਸਾਈਕਲ ਉਤਾਰਨ ਦੀ ਮਨਜ਼ੂਰੀ ਮਿਲੀ ਹੈ।
ਜਾਵਾ ਮੋਟਰਸਾਈਕਲ ਮੱਧਪ੍ਰਦੇਸ਼ ਦੇ ਇੰਰੌਦ ਕੋਲ ਪੀਤਮਪੁਰ ‘ਚ ਬਣਾਏ ਜਾਣਗੇ। ਮਹਿੰਦਰਾ ਦੇ ਇਸ ਪਲਾਂਟ ‘ਚ ਸਾਲ ਦੀਆਂ 50 ਲੱਖ ਮੋਟਰਸਾਈਕਲ ਬਣਾਉਣ ਸਮਰੱਥਾ ਹੈ।