ਮਹਿੰਦਰਾ ਨੇ XUV500 ਦਾ ‘W3’ ਵੈਰੀਅੰਟ ਭਾਰਤ ‘ਚ ਉਤਾਰਿਆ, ਕੀਮਤ ਹੋਏਗੀ ਘੱਟ
ਇਹ ਵੈਰੀਅੰਟ ਸਿਰਫ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਆਵੇਗਾ।
Download ABP Live App and Watch All Latest Videos
View In App‘W3’ ਵੈਰੀਅੰਟ XUV500 ਦੇ 2.2 ਲੀਟਰ, 2179 ਸੀਸੀ ਡੀਜਲ ਇੰਜਨ ਨਾਲ ਆਵੇਗਾ। ਇਸ ਇੰਜਨ 155 ਪੀਐਸ ਤੋਂ ਜ਼ਿਆਦਾ ਪਾਵਰ ਤੇ 360 ਐਨਐਮ ਤੋਂ ਜ਼ਿਆਦਾ ਦਾ ਟਾਰਕ ਜੈਨਰੇਟ ਕਰਨ ‘ਚ ਤਾਕਤ ਰੱਖਦਾ ਹੈ।
ਮਹਿੰਦਰਾ XUV500 ਦੇ ਇਸ ਨਵੇਂ ਵੈਰੀਅੰਟ ‘ਚ 6-ਵੇ ਐਡਸਟੇਬਲ ਡ੍ਰਾਈਵਰ ਸੀਟ, ਪ੍ਰੋਜੈਟਰ ਹੈਡਲਾਈਟ, ਸਭ ਵਹੀਲ ‘ਤੇ ਡਿਸਕ ਬ੍ਰੈਕ, ਫੈਬ੍ਰਿਕ ਅਪਹੋਲਸਟਰੀ, ਇਲੈਕਟ੍ਰਿਕਲੀ ਐਡਜਸਟ ਹੋਣ ਵਾਲੇ ਸ਼ੀਸ਼ੇ, ਰਿਮੋਟ ਫਲਿਪ ਦੀ ਚਾਬੀ, ਫੋਲਡੇਬਲ ਸੈਕੰਡ ਤੇ ਥਰਡ ਰੋਅ ਦੀਆਂ ਸੀਟਾਂ ਤੇ ਰਿਅਰ ਡਿਫਾਗਰ ਫੀਚਰਸ ਹਨ।
ਕੰਪਨੀ ਦੇ ਇਸ ਦੀ ਕੀਮਤ 12.22 ਲੱਖ ਰੁਪਏ ਐਕਸ ਸ਼ੋਅਰੂਮ ਤੈਅ ਕੀਤੀ ਹੈ। ‘W3’ ਤੋਂ ਪਹਿਲਾਂ W5, XUV500 ਦਾ ਬੇਸ ਮਾਡਲ ਸੀ ਜਿਸ ਦੀ ਕੀਮਤ 12.82 ਲੱਖ ਰੁਪਏ ਐਕਸ ਸ਼ੋਅਰੂਮ ਹੈ।
ਮਹਿੰਦਰਾ ਨੇ ਆਪਣੀ ਫੇਮਸ ਐਸਯੂਵੀ, XUV500 ਦਾ ਨਵਾਂ ਬੇਸ ਵੈਰੀਅੰਟ ਭਾਰਤੀ ਬਾਜ਼ਾਰ ‘ਚ ਉਤਾਰਿਆ ਹੈ। ਇਸ ਨੂੰ ‘W3’ ਨਾਂ ਦਿੱਤਾ ਗਿਆ ਹੈ। ਇਹ XUV500 ਦਾ ਸਭ ਤੋਂ ਸਸਤਾ ਵੈਰੀਅੰਟ ਹੈ।
- - - - - - - - - Advertisement - - - - - - - - -