ਮਹਿੰਦਰਾ ਦੀ ਨਵੀਂ XUV300 ਆਈ ਸਾਹਮਣੇ, ਟੈਸਟਿੰਗ ਦੌਰਾਨ ਕੈਮਰੇ 'ਚ ਕੈਦ
ਮਹਿੰਦਰਾ ਐਕਸਯੂਵੀ300 ਨੂੰ ਵੀਡੀਓ ਸ਼ੂਟਿੰਗ ਦੌਰਾਨ ਵੇਖਿਆ ਗਿਆ। ਇਸ ਨੂੰ ਕਿਸੇ ਵੀ ਤਰ੍ਹਾਂ ਦਾ ਕਵਰ ਨਹੀਂ ਕੀਤਾ ਗਿਆ। ਇਸੇ ਵਜ੍ਹਾ ਕਰਕੇ ਕਾਰ ਦੇ ਡਿਜ਼ਾਈਨ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਕੈਮਰੇ ਵਿੱਚ ਕੈਦ ਹੋਈ ਕਾਰ ਨੂੰ ਐਕਵਾ ਮਰੀਨ ਰੰਗ ਦਿੱਤਾ ਗਿਆ ਹੈ। ਮਹਿੰਦਰਾ ਮਰਾਜ਼ੋ ਵੀ ਇਸੇ ਰੰਗ ਵਿੱਚ ਆਈ ਸੀ। ਕਾਰ ’ਤੇ W8 ਬੈਜ਼ਿੰਗ ਦਿੱਤੀ ਗਈ ਹੈ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਕੰਪਨੀ ਇਸ ਨੂੰ W2, W4, W6 ਤੇ W8 ਵਰਸ਼ਨਾਂ ਵਿੱਚ ਲਾਂਚ ਕਰ ਸਕਦੀ ਹੈ।
Download ABP Live App and Watch All Latest Videos
View In Appਮਹਿੰਦਰਾ ਐਕਸਯੂਵੀ300 ਵਿੱਚ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਣਾਂ ਦਾ ਵਿਕਲਪ ਹੋਵੇਗਾ। ਪੈਟਰੋਲ ਵਰਸ਼ਨ 1.2 ਲੀਟਰ ਤੇ ਡੀਜ਼ਲ ਵਰਸ਼ਨ ਵਿੱਚ 1.5 ਲੀਟਰ ਦਾ ਇੰਜਣ ਦਿੱਤਾ ਜਾ ਸਕਦਾ ਹੈ। ਇੰਜਣ ਨਾਲ 6-ਸਪੀਡ ਆਟੋਮੈਟਿਕ ਗੀਅਰਬੌਕਸ ਮੁਹੱਈਆ ਕੀਤਾ ਜਾ ਸਕਦਾ ਹੈ। ਆਟੋਮੈਟਿਕ ਗੀਅਰਬੌਕਸ ਦਾ ਵਿਕਲਪ ਆਉਣ ਵਾਲੇ ਸਮੇਂ ਵਿੱਚ ਜੋੜਿਆ ਜਾਵੇਗਾ।
ਮਹਿੰਦਰਾ ਐਕਸਯੂਵੀ300 ਸੈਗਮੈਂਟ ਵਿੱਚ ਸਭ ਤੋਂ ਜ਼ਿਆਦਾ ਫੀਚਰ ਵਾਲੀ ਕੰਪੈਕਟ ਐਸਯੂਵੀ ਹੋ ਸਕਦੀ ਹੈ। ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਵਿੱਚ ਸਨਰੂਫ, ਡਿਊਵ ਜ਼ੋਨ ਆਟੋ ਏਸੀ, 7 ਏਅਰਬੈਗ ਤੇ ਆਲ-ਡਿਸਕ ਬ੍ਰੇਕ ਵਰਗੀਆਂ ਫੀਚਰਸ ਹੋ ਸਕਦੀਆਂ ਹਨ।
ਚੰਡੀਗੜ੍ਹ: ਮਹਿੰਦਰਾ ਦੀ ਨਵੀਂ 4 ਮੀਟਰ ਐਸਯੂਵੀ XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ। ਭਾਰਤ ਵਿੱਚ ਇਸ ਨੂੰ ਫਰਵਰੀ 2019 ਤਕ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 8 ਤੋਂ 12 ਲੱਖ ਰੁਪਏ ਵਿਚਾਲੇ ਹੋ ਸਕਦੀ ਹੈ। ਇਹ ਮਾਰੂਤੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ ਤੇ ਫੋਰਡ ਈਕੋਸਪੋਰਟ ਨੂੰ ਟੱਕਰ ਦਏਗੀ।
- - - - - - - - - Advertisement - - - - - - - - -