ਧੂੜਾਂ ਪੁੱਟਣ ਆ ਰਹੀ ਮਹਿੰਦਰਾ ਦੀ ਨਵੀਂ ਐਕਸਯੂਵੀ, ਬ੍ਰੇਜ਼ਾ, ਨੈਕਸਨ ਤੇ ਈਕੋਸਪੋਰਟ ਨੂੰ ਟੱਕਰ
ਏਬੀਪੀ ਸਾਂਝਾ | 26 Dec 2018 02:27 PM (IST)
1
ਮਹਿੰਦਰਾ ਐਕਸਯੂਵੀ300 ਵਿੱਚ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਣਾਂ ਦਾ ਵਿਕਲਪ ਹੋਵੇਗਾ। ਪੈਟਰੋਲ ਵਰਸ਼ਨ 1.2 ਲੀਟਰ ਤੇ ਡੀਜ਼ਲ ਵਰਸ਼ਨ ਵਿੱਚ 1.5 ਲੀਟਰ ਦਾ ਇੰਜਣ ਦਿੱਤਾ ਜਾ ਸਕਦਾ ਹੈ। ਇੰਜਣ ਨਾਲ 6-ਸਪੀਡ ਆਟੋਮੈਟਿਕ ਗੀਅਰਬੌਕਸ ਮੁਹੱਈਆ ਕੀਤਾ ਜਾ ਸਕਦਾ ਹੈ। ਆਟੋਮੈਟਿਕ ਗੀਅਰਬੌਕਸ ਦਾ ਵਿਕਲਪ ਆਉਣ ਵਾਲੇ ਸਮੇਂ ਵਿੱਚ ਜੋੜਿਆ ਜਾਵੇਗਾ।
2
ਮਹਿੰਦਰਾ ਐਕਸਯੂਵੀ300 ਸੈਗਮੈਂਟ ਵਿੱਚ ਸਭ ਤੋਂ ਜ਼ਿਆਦਾ ਫੀਚਰ ਵਾਲੀ ਕੰਪੈਕਟ ਐਸਯੂਵੀ ਹੋ ਸਕਦੀ ਹੈ। ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਵਿੱਚ ਸਨਰੂਫ, ਡਿਊਵ ਜ਼ੋਨ ਆਟੋ ਏਸੀ, 7 ਏਅਰਬੈਗ ਤੇ ਆਲ-ਡਿਸਕ ਬ੍ਰੇਕ ਵਰਗੀਆਂ ਫੀਚਰਸ ਹੋ ਸਕਦੀਆਂ ਹਨ।
3
ਚੰਡੀਗੜ੍ਹ: ਮਹਿੰਦਰਾ ਦੇ ਚੋਣਵੇਂ ਡੀਲਰਾਂ ਨੇ ਐਕਸਯੂਵੀ300 ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਬੁਕਿੰਗ ਲਈ ਪੰਜ ਤੋਂ 11 ਹਜ਼ਾਰ ਰੁਪਏ ਦੀ ਆਦਾਇਗੀ ਕਰਨੀ ਪਏਗੀ। ਇਸ ਨੂੰ ਫਰਵਰੀ 2019 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 8 ਤੋਂ 12 ਲੱਖ ਰੁਪਏ ਵਿਚਾਲੇ ਹੋ ਸਕਦੀ ਹੈ। ਇਹ ਮਾਰੂਤੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ ਤੇ ਫੋਰਡ ਈਕੋਸਪੋਰਟ ਨੂੰ ਟੱਕਰ ਦਏਗੀ।