ਜਾਵਾ ਮਗਰੋਂ ਹੁਣ ਭਾਰਤ 'ਚ ਆ ਰਿਹਾ ਯੇਜਦੀ ਮੋਟਰਸਾਈਕਲ
ਜਾਵਾ ‘ਚ ਮਹਿੰਦਰਾ ਦੇ ਕਈ ਇਨਪੂਟ ਵੇਖਣ ਨੂੰ ਮਿਲ ਜਾਣਗੇ। ਜਿਵੇਂ ਇੰਜ਼ਨ, ਮਹਿੰਦਰਾ ਮੋਜੋ ਤੋਂ ਪ੍ਰਭਾਵਿਤ ਹੈ। ਜਾਵਾ ‘ਚ 293 ਸੀਸੀ ਦਾ ਫੋਰ ਸਟ੍ਰੋਕ ਲਿਕਵਿਡ ਕੂਲਡ ਸਿੰਗਲ ਸਿਲੰਡਰ ਇੰਜ਼ਨ ਹੈ, ਇਹ ਮੈਕਸੀਮਮ 27 ਬੀਐਚਪੀ ਦਾ ਪਾਵਰ ਤੇ 28 ਅੇਨਐਮ ਦਾ ਟਾਰਕ ਜਨਰੇਟ ਕਰਦਾ ਹੈ।
ਮਹਿੰਦਰਾ ਕੋਲ ਲੈਜੈਂਡਰੀ ਮੋਟਰਸਾਈਕਲ ਜਾਵਾ, ਯੇਜਦੀ ਤੇ ਬੀਐਸਏ ਮੋਟਰਸਾਈਕਲ ਦਾ ਮਾਲਕਾਨਾ ਹੱਕ ਹੈ ਜਿਸ ਵਿੱਚੋਂ ਉਹ ਭਾਰਤ ‘ਚ ਜਾਵਾ ਨੂੰ ਲੌਂਚ ਕਰ ਚੁੱਕੀ ਹੈ। ਹੁਣ ਯੇਜਦੀ ਦੀ ਵਾਰੀ ਹੈ।
70-90 ਦੇ ਦਹਾਕੇ ‘ਚ ਯੇਜਦੀ ਬ੍ਰਾਂਡ ਆਪਣੀ ਰੋਡ ਕਿੰਗ, ਆਇਕ ਕਿੰਗ, ਕਲਾਸਿਕ, ਸੀਐਲ-2, ਮੋਨਾਰਕ, ਡਿਲਕਸ, 350 ਤੇ 175 ਮਾਡਲ ਡੇ ਨਾਲ ਭਾਰਤ ‘ਚ ਕਾਫੀ ਫੇਮਸ ਸੀ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕੰਪਨੀ ਭਾਰਤੀ ਬਾਜ਼ਾਰ ‘ਚ ਕਿਹੜੇ ਮਾਡਲ ਨਾਲ ਕਮਬੈਕ ਕਰੇਗੀ।
ਇੰਸਟਾਗ੍ਰਾਮ ‘ਤੇ ਯੇਜਦੀ ਆਫੀਸ਼ੀਅਲ ਨਾਂ ਦਾ ਪੇਜ਼ ਲਾਈਵ ਹੋ ਚੁੱਕਿਆ ਹੈ। ਜਦਕਿ ਜਾਵਾ ਨੇ ਇਸ ਨੂੰ ਲੈ ਕੇ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤਾ, ਪਰ ਰਿਪੋਰਟ ਮੁਤਾਬਕ ਇਹ ਯੇਜਦੀ ਦਾ ਆਫੀਸ਼ੀਅਲ ਪੇਜ਼ ਹੈ ਜਿਸ ‘ਤੇ ਯੇਜਦੀ ਦੀ ਆਫੀਸ਼ੀਅਲ ਵੈੱਬਸਾਈਟ ਦਾ ਲਿੰਕ ਦਿੱਤਾ ਗਿਆ ਹੈ।
ਪਿਛਲੇ ਸਾਲ ਹੀ ਜਾਵਾ ਬ੍ਰਾਂਡ ਨੇ ਤਿੰਨ 300ਸੀਸੀ ਮੋਟਰਸਾਈਕਲ ਨਾਲ ਭਾਰਤੀ ਬਾਜ਼ਾਰ ‘ਚ ਕਮਬੈਕ ਕੀਤਾ ਹੈ। ਜਾਵਾ ਦੀ ਪੋਪਲੈਟਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਦਕਾ ਹੈ ਕਿ ਲੌਂਚਿੰਗ ਤੋਂ ਪਹਿਲਾਂ ਹੀ ਇਸ ਦੀ ਕਾਫੀ ਜ਼ਿਆਦਾ ਬੁਕਿੰਗ ਹੋ ਚੁੱਕੀ ਸੀ। ਕੰਪਨੀ ਨੇ ਦੇਸ਼ ‘ਚ ਇਸ ਦੇ 300 ਤੋਂ ਜ਼ਿਆਦਾ ਆਉਟਲੈਟ ਖੋਲ੍ਹੇ ਹਨ।