✕
  • ਹੋਮ

ਲੁਧਿਆਣਾ ਦੀ ਧਾਗਾ ਮਿੱਲ 'ਚ ਭਿਆਨਕ ਅੱਗ, ਮੁੱਖ ਮੰਤਰੀ ਨੇ ਮੈਜਿਸਟਰੀਅਲ ਜਾਂਚ ਦੇ ਦਿੱਤੇ ਆਦੇਸ਼

ਏਬੀਪੀ ਸਾਂਝਾ   |  24 May 2020 07:10 PM (IST)
1

2

3

4

5

ਰਾਹਤ ਵਾਲੀ ਗੱਲ ਇਹ ਹੈ ਕਿ ਘਟਨਾ ਦੌਰਾਨ ਲੇਬਰ ਮੌਜੂਦ ਨਹੀਂ ਸੀ।ਇਸ ਫੈਕਟਰੀ ਦੇ ਕੋਲ ਹੀ 500 ਮਜ਼ਦੂਰ ਪਰਿਵਾਰ ਸਣੇ ਰਹਿੰਦੇ ਹਨ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

6

ਫਾਇਰ ਸਟੇਸ਼ਨ ਅਫਸਰ ਸ਼੍ਰੀਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਅੱਗ ਕਰੀਬ 12:30 ਵਜੇ ਭੜਕੀ ਸੀ ਅਤੇ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਉਸ ਤੇ ਕਾਬੂ ਪਾਇਆ ਗਿਆ।ਆਪ੍ਰੇਸ਼ਨ ਵਿੱਚ ਪਹਿਲਾਂ ਹੀ 40 ਤੋਂ ਵੱਧ ਫਾਇਰ ਟੈਂਡਰ ਵਰਤੇ ਜਾ ਚੁੱਕੇ ਹਨ। ਫੈਕਟਰੀ ਵਿੱਚ ਅੱਗ ਬੁਝਾਉਣ ਦੇ ਪ੍ਰਬੰਧ ਨਹੀਂ ਸਨ, ਅਤੇ ਮਾਲਕ ਨੇ ਫਾਇਰ ਵਿਭਾਗ ਤੋਂ ਐਨਓਸੀ ਵੀ ਪ੍ਰਾਪਤ ਨਹੀਂ ਕੀਤੀ ਸੀ।

7

ਮਿੱਲ ਵਿੱਚ ਦਾਖਲ ਹੋਣ ਦਾ ਇਕੋ ਇੱਕ ਰਸਤਾ ਸੀ, ਜਿਸ ਕਾਰਨ ਫਾਇਰਮੈਨਜ਼ ਨੂੰ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਅੱਗ ਇੰਨੀ ਭਿਆਨਕ ਸੀ ਕਿ ਉਸ ਉੱਤੇ ਕਾਬੂ ਪਾਉਣ ਲਈ 30 ਫਾਇਰਮੈਨਜ਼ ਤਾਇਨਤ ਕੀਤੇ ਗਏ ਸਨ।

8

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਮੈਜਿਸਟਰੀਅਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

9

ਲੁਧਿਆਣਾ: ਐਤਵਾਰ ਦੁਪਹਿਰ ਲੁਧਿਆਣਾ ਦੇ ਚੀਮਾ ਚੌਕ ਨੇੜੇ ਆਰ ਕੇ ਰੋਡ 'ਤੇ ਧਾਗਾ ਮਿੱਲ ਅੰਦਰ ਭਿਆਨਕ ਅੱਗ ਲੱਗ ਗਈ।ਆਰ ਟੀ ਫੈਕਟਰੀ ਧਾਗਾ ਮਿੱਲ ਐਤਵਾਰ ਕਾਰਨ ਬੰਦ ਸੀ ਪਰ ਮਾਲਕ ਫੈਕਟਰੀ ਅੰਦਰ ਹੀ ਮੌਜੂਦ ਸੀ ਅਤੇ ਘਟਨਾ ਦੌਰਾਨ ਬਚ ਨਿਕਲਣ ਵਿੱਚ ਸਫਲ ਹੋ ਗਿਆ। ਫਿਲਹਾਲ 120 ਫਾਇਰ ਟੈਂਡਰ ਅੱਗ ਦੀਆਂ ਲਾਟਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

  • ਹੋਮ
  • Photos
  • ਪੰਜਾਬ
  • ਲੁਧਿਆਣਾ ਦੀ ਧਾਗਾ ਮਿੱਲ 'ਚ ਭਿਆਨਕ ਅੱਗ, ਮੁੱਖ ਮੰਤਰੀ ਨੇ ਮੈਜਿਸਟਰੀਅਲ ਜਾਂਚ ਦੇ ਦਿੱਤੇ ਆਦੇਸ਼
About us | Advertisement| Privacy policy
© Copyright@2026.ABP Network Private Limited. All rights reserved.