ਮਲਾਇਕਾ ਅਰੋੜਾ ਦੀ Insta 'ਤੇ ਨਵੀਂ ਵਿਉਂਤਬੰਦੀ
ਅੱਗੇ ਵੇਖੋ ਮਲਾਇਕਾ ਦੇ ਇੰਸਟਾਗ੍ਰਾਮ ਤੋਂ ਲਈਆਂ ਕੁਝ ਤਸਵੀਰਾਂ-
ਹਾਲਾਂਕਿ, ਜਿੱਥੇ ਅਰਬਾਜ਼ ਖ਼ਾਨ ਚਰਚਿਤ ਅਦਾਕਾਰ ਸੰਨੀ ਲਿਓਨੀ ਨਾਲ ਨਵੀਂ ਫ਼ਿਲਮ ਰਿਲੀਜ਼ ਕਰਨ ਜਾ ਰਹੇ ਹਨ, ਉੱਥੇ ਮਲਾਇਕਾ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਅਪਡੇਟ ਰੱਖ ਰਹੀ ਹੈ, ਜਿਵੇਂ ਕੋਈ ਨਵਾਂ ਧਮਾਕਾ ਕਰਨ ਦੇ ਰੌਂਅ ਵਿੱਚ ਹੋਵੇ।
ਦੋਵਾਂ ਨੇ ਇਸੇ ਸਾਲ ਇੱਕ ਦੂਜੇ ਤੋਂ ਤਲਾਕ ਲੈ ਲਿਆ ਹੈ।
ਦੱਸ ਦੇਈਏ ਕਿ ਉਸ ਦਾ ਇਸੇ ਸਾਲ ਬਾਲੀਵੁੱਡ ਦੇ ਸਟਾਰ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਤੋਂ ਤੋੜ-ਵਿਛੋੜਾ ਹੋ ਗਿਆ ਹੈ।
ਮਲਾਇਕਾ ਨੇ ਬਾਲੀਵੁੱਡ ਵਿੱਚ ਕਈ ਲਾਜਵਾਬ ਆਈਟਮ ਸੌਂਗ ਦਿੱਤੇ ਹਨ, ਜਿਵੇਂ- ਚੱਲ ਛੱਈਆਂ ਛੱਈਆਂ ਜਾਂ ਮੁੰਨੀ ਬਦਨਾਮ ਹੁਈ।
ਇਸ ਪਿੱਛੇ ਕੀ ਰਾਜ਼ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ।
ਉਹ ਇੱਕ ਤਰਤੀਬਵਾਰ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ ਨੂੰ ਅਪਡੇਟ ਕਰਦੀ ਹੈ।
ਸਾਢੇ ਚਾਰ ਮਿਲੀਅਨ ਤੋਂ ਵੀ ਜ਼ਿਆਦਾ ਦੇ ਫਾਲੋਅਰਜ਼ ਵਾਲੀ ਮਲਾਇਕਾ ਨੇ ਹਾਲ ਹੀ ਵਿੱਚ ਆਪਣੀਆਂ ਕੁਝ ਤਸਵੀਰਾਂ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ।
ਜਦੋਂ ਵੀ ਮਲਾਇਕਾ ਅਰੋੜਾ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਕੋਈ ਵੀ ਤਸਵੀਰ ਅਪਲੋਡ ਕਰਦੀ ਹੈ ਤਾਂ ਪੋਸਟ 'ਤੇ ਲਾਈਕ ਤੇ ਕੁਮੈਂਟਸ ਦਾ ਹੜ੍ਹ ਹੀ ਆ ਜਾਂਦਾ ਹੈ।