44 ਸਾਲ ਦੀ ਹੋ ਕੇ ਵੀ ਦਿਲਾਂ 'ਤੇ ਰਾਜ ਕਰਦੀ ਮਲਾਇਕਾ
ਰੀਲ ਲਾਈਫ ਤੋਂ ਲੈ ਕੇ ਮਲਾਇਕਾ ਰੀਅਲ ਲਾਈਫ ਵਿੱਚ ਵੀ ਕਾਫੀ ਫੇਮਸ ਹੈ। ਹਾਲ ਹੀ ਵਿੱਚ ਉਸ ਨੇ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨਾਲ ਵਿਆਹ ਤੋੜ ਕੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਨ੍ਹੀਂ ਦਿਨੀਂ ਉਹ ਮੁੰਬਈ ਵਿੱਚ ਇਕੱਲੀ ਰਹਿੰਦੀ ਹੈ।
ਸਾਲ 2012 ਵਿੱਚ ਆਈ ਫਿਲਮ ਦਬੰਗ ਵਿੱਚ ‘ਫੇਵਿਕੌਲ’ ਗਾਣੇ ’ਤੇ ਉਸਦਾ ਡਾਂਸ ਵਰਲਡ ਵਾਈਡ ਫੇਮਸ ਹੋਇਆ ਸੀ।
ਖਾਸ ਗੱਲ ਇਹ ਹੈ ਕਿ ਫਿਟਨੈੱਸ ਦੀ ਵਜ੍ਹਾ ਕਰਕੇ ਮਲਾਇਕਾ ਨੂੰ ਦੁਨੀਆ ਦੀ ਮਸ਼ਹੂਰ ਕੰਪਨੀ ‘ਰਿਬੌਕ’ ਨੇ ‘ਰਿਬੌਕ ਵੂਮੈਨ’ ਦਾ ਬਰਾਂਡ ਅੰਬੈਸਡਰ ਬਣਾਇਆ ਹੈ।
ਮਲਾਇਕਾ ਜਿੰਮ ਵਿੱਚ ਖੂਬ ਪਸੀਨਾ ਵਹਾਉਂਦੀ ਹੈ। 44ਵੀਆਂ ਦੀ ਹੋ ਕੇ ਵੀ ਉਸ ਦੀ ਖੂਬਸਰਤੀ 24 ਸਾਲਾਂ ਦੀ ਅਦਾਕਾਰਾ ਨੂੰ ਮਾਤ ਦਿੰਦੀ ਹੈ।
ਇਹੀ ਵਜ੍ਹਾ ਹੈ ਕਿ ਮਲਾਇਕਾ ਦੀਆਂ ਜਿੰਮ ਦੀਆਂ ਤਸਵੀਰਾਂ ਵੀ ਵਾਇਰਲ ਹੋ ਜਾਂਦੀਆਂ ਹਨ।
ਆਣੀਆਂ ਅਦਾਵਾਂ ਨਾਲ ਸਕਰੀਨ ’ਤੇ ਜਲਵਾ ਵਿਖਾਉਣ ਵਾਲੀ ਮਲਾਇਕਾ ਦਾ ਜਿੰਮ ਵਾਲਾ ਪਹਿਰਾਵਾ ਵੀ ਬੇਹੱਦ ਸਟਾਈਲਿਸ਼ ਹੁੰਦਾ ਹੈ।
ਉਸ ਦੇ ਪ੍ਰਸ਼ੰਸਕ ਉਸ ਨੂੰ ਸਾੜੀ ਤੋਂ ਲੈ ਕੇ ਗਲੈਮਰਸ ਲੁਕ ਵਿੱਚ ਤਾਂ ਵੇਖਣਾ ਪਸੰਦ ਕਰਦੇ ਹੀ ਹਨ, ਪਰ ਮਲਾਇਕਾ ਆਪਣਾ ਜਿੰਮ ਆਊਟਫਿਟ ਨਾਲ ਵੀ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਨ ਵਿੱਚ ਪਿੱਛੇ ਨਹੀਂ ਰਹਿੰਦੀ।
23 ਅਗਸਤ ਨੂੰ ਅਦਾਕਾਰਾ ਮਲਾਇਕਾ ਅਰੋੜਾ ਦਾ 44ਵਾਂ ਜਨਮ ਦਿਨ ਹੈ। ਉਹ ਕਈ ਫਿਲਮਾਂ ਵਿੱਚ ਬਿਹਤਰੀਨ ਅਦਾਕਾਰੀ ਕਰ ਚੁੱਕੀ ਹੈ। ਲੰਮੇ ਕਰੀਅਰ ਬਾਅਦ ਅੱਜ ਵੀ ਉਹ ਜਵਾਨ ਦਿਲਾਂ ’ਤੇ ਰਾਜ ਕਰਦੀ ਹੈ।