'ਮੰਲਗ' ਦੀ ਸਕ੍ਰੀਨਿੰਗ 'ਤੇ ਪਹੁੰਚੇ ਇਹ ਸਿਤਾਰੇ, ਵੇਖੋ ਤਸਵੀਰਾਂ
'ਮਲੰਗ' ਦੀ ਸਕ੍ਰੀਨਿੰਗ 'ਤੇ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ।
'ਮਲੰਗ' ਸਕ੍ਰੀਨਿੰਗ 'ਤੇ 'ਫੁਕਰੇ' ਦਾ ਅਦਾਕਾਰ ਪਲਕੀਤ ਸਮਰਾਟ।
ਸਾਬਕਾ 'ਬਿੱਗ ਬੌਸ' ਦੀ ਹੌਟੀ ਏਲੀ ਅਵਰਾਮ, ਜੋ 'ਮਲੰਗ' ਵਿੱਚ ਇੱਕ ਦਿਲਚਸਪ ਕਿਰਦਾਰ ਨਿਭਾਅ ਰਹੀ ਹੈ।
ਸਾਕਿਬ ਸਲੀਮ ਅਭਿਸ਼ੇਕ ਕਪੂਰ ਦੀ ਪਤਨੀ ਪ੍ਰਗਿਆ ਕਪੂਰ, ਭੈਣ ਹੁਮਾ ਕੁਰੈਸ਼ੀ ਤੇ ਨਿਰਦੇਸ਼ਕ ਮੂਦਾਸਰ ਅਜ਼ੀਜ਼ ਨਾਲ ਪੋਜ਼ ਦਿੰਦੇ ਹੋਏ।
ਮਲੰਗ ਦੇ ਨਿਰਦੇਸ਼ਕ ਮੋਹਿਤ ਸੂਰੀ ਅਦਾਕਾਰਾ-ਪਤਨੀ ਉਦਿਤਾ ਗੋਸਵਾਮੀ ਸੂਰੀ ਨਾਲ ਸਕ੍ਰੀਨਿੰਗ 'ਚ ਪੋਜ਼ ਦਿੰਦੇ ਹੋਏ।
'ਡ੍ਰੀਮ ਗਰਲ' ਅਦਾਕਾਰਾ ਨੁਸਰਤ ਭਾਰੂਚਾ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ। ਜਦੋਂ ਉਹ 'ਮਲੰਗ' ਦੀ ਸਕ੍ਰੀਨਿੰਗ 'ਤੇ ਪਹੁੰਚੀ।
ਦਿਸ਼ਾ ਦਾ ਕਥਿਤ ਬੁਆਏਫ੍ਰੈਂਡ ਟਾਈਗਰ ਸ਼ਰਾਫ ਕੈਯੁਅਲ ਕੱਪੜਿਆਂ 'ਚ ਵੀ ਖੂਬਸੂਰਤ ਲੱਗ ਰਿਹਾ ਹੈ।
ਬਾਲੀਵੁੱਡ ਦੀ ਡੀਵਾ ਕੈਟਰੀਨਾ ਕੈਫ ਚਿੱਟੇ ਰੰਗ ਦੀ ਡ੍ਰੈੱਸ ਵਿੱਚ ਚਮਕਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਉਹ 'ਮਲੰਗ' ਦੀ ਸਕ੍ਰੀਨਿੰਗ 'ਤੇ ਪੋਜ਼ ਦਿੰਦੀ ਹੈ।
ਬੀਤੀ ਰਾਤ (ਫਰਵਰੀ 6), 'ਮਲੰਗ' ਦੇ ਨਿਰਮਾਤਾਵਾਂ ਨੇ ਫ਼ਿਲਮ ਇੰਡਸਟਰੀ 'ਚ ਦੋਸਤਾਂ ਤੇ ਸਹਿਕਰਮੀਆਂ ਲਈ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ, ਜਿਨ੍ਹਾਂ ਵਿੱਚ ਕੈਟਰੀਨਾ ਕੈਫ, ਟਾਈਗਰ ਸ਼ਰਾਫ, ਨੁਸਰਤ ਭਾਰੂਚਾ ਸ਼ਾਮਲ ਸਨ, 'ਮਲੰਗ' ਦੀ ਸਕ੍ਰੀਨਿੰਗ 'ਚ ਸ਼ਾਮਲ ਹੋਏ, ਜਿਸ ਨਾਲ ਇਸ ਨੂੰ ਸਟਾਰ ਸਟੱਡੀਡ ਅਫੇਅਰ ਬਣਾਇਆ ਗਿਆ।
ਮੋਹਿਤ ਸੂਰੀ ਦੀ ਫ਼ਿਲਮ 'ਮਲੰਗ' 'ਚ ਆਦਿੱਤਿਆ ਰਾਏ ਕਪੂਰ, ਦਿਸ਼ਾ ਪਟਾਨੀ, ਅਨਿਲ ਕਪੂਰ ਤੇ ਕੁਨਾਲ ਖੇਮੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 7 ਫਰਵਰੀ ਯਾਨੀ ਅੱਜ ਰਲੀਜ਼ ਹੋ ਗਈ ਹੈ। ਇਹ ਫ਼ਿਲਮ ਹੀਨਾ ਖਾਨ ਦੀ 'ਹੈਕਡ' ਤੇ ਵਿਧੂ ਵਿਨੋਦ ਚੋਪੜਾ ਦੀ 'ਸ਼ਿਕਾਰਾ' ਨਾਲ ਸਿਨੇਮਾਘਰਾਂ 'ਚ ਲੱਗ ਗਈ ਹੈ।