ਫ਼ਤਹਿਗੜ੍ਹ ਸਾਹਿਬ ਗੁਰਦੁਆਰੇ 'ਚ ਪ੍ਰਵਾਸੀ ਨੇ ਪਾਇਆ ਭੜਥੂ, ਵੇਖੋ ਸੀਸੀਟੀਵੀ ਤਸਵੀਰਾਂ
ਉੱਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵਿਅਕਤੀ ਕਿਸ ਦੇ ਕਹਿਣ 'ਤੇ ਆਇਆ ਹੈ ਅਤੇ ਇਸ ਦਾ ਮਕਸਦ ਕੀ ਸੀ।
ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਗੁਰੂ ਘਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਹਰ-ਹਰ ਮਹਾਂਦੇਵ ਦੇ ਨਾਅਰੇ ਲਾਏ ਤੇ ਫਿਰ ਅਜੀਬ ਹਰਕਤਾਂ ਕਰਦਾ ਗੋਲਕ ਤਕ ਪਹੁੰਚ ਗਿਆ।
ਇੱਥੇ ਮੌਜੂਦ ਟਾਸਕ ਫ਼ੋਰਸ ਤੇ ਸੰਗਤ ਨੇ ਰਾਮ ਸਮੁਜ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਕੋਈ ਵੀ ਅਨਸੁਖਾਵੀਂ ਘਟਨਾ ਵਾਪਰਨ ਤੋਂ ਬੱਚ ਗਈ।
ਫਿਰ ਉਹ ਗੋਲਕ ਉੱਪਰੋਂ ਛਾਲ ਮਾਰ ਕੇ ਪਾਲਕੀ ਸਾਹਿਬ ਵਾਲੇ ਸਥਾਨ ਵਿੱਚ ਦਾਖਲ ਹੋ ਗਿਆ।
ਸੀਸੀਟੀਵੀ ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਮ ਸਮੁਜ ਚਰਨਗੰਗਾ ਕੋਲ ਪਹਿਲਾਂ ਆਪਣੇ ਕੱਪੜੇ ਉਤਾਰਦਾ ਹੈ ਅਤੇ ਫਿਰ ਪਰਿਕਰਮਾ ਹਾਲ 'ਚੋਂ ਦੌੜਦਾ ਹੋਇਆ ਦਰਬਾਰ ਸਾਹਿਬ ਵਿੱਚ ਦਾਖਲ ਹੋ ਜਾਂਦਾ ਹੈ।
ਉਕਤ ਵਿਅਕਤੀ ਦੀ ਪਛਾਣ ਰਾਮ ਸਮੁਜ ਪੁੱਤਰ ਪ੍ਰਭੂ ਰਾਏ ਪਿੰਡ ਬਵੰਜਾ ਬਿਸ਼ਨਪੁਰਾ ਥਾਣਾ ਖੁਸ਼ੀਨ ਨਗਰ ਜ਼ਿਲ੍ਹਾ ਕਪਤਾਨਗੰਜ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਗੁਰੂ ਘਰ ਦੀ ਟਾਸਕ ਫੋਰਸ ਨੇ ਨੌਜਵਾਨ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਸ਼ਰਾਰਤੀ ਵਿਅਕਤੀ ਨੇ ਪਹਿਲਾਂ ਪਰਿਕਰਮਾ ਵਿੱਚ ਅਜੀਬ ਹਰਕਤਾਂ ਕੀਤੀਆਂ, ਫਿਰ ਗੋਲਕ ਤੋਂ ਛਾਲ ਮਾਰ ਕੇ ਪਾਲਕੀ ਸਾਹਿਬ ਵਾਲੀ ਥਾਂ ਦਾਖ਼ਲ ਹੋ ਗਿਆ।
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਉਸ ਸਮੇਂ ਹਫੜਾਦਫੜੀ ਦਾ ਮਾਹੌਲ ਬਣ ਗਿਆ ਜਦੋਂ ਸ਼ਰਾਰਤੀ ਆਨਸਰ ਨੇ ਗੁਰੂ ਘਰ ਵਿੱਚ ਹੁਲੜਬਾਜ਼ੀ ਕੀਤੀ।