17 ਸਾਲ ਦੀ ਉਮਰ 'ਚ ਬਣੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਦੀ ਸ਼੍ਰੀਲੰਕਾ 'ਚ ਮਸਤੀ, ਦੇਖੋ ਤਸਵੀਰਾਂ
ਮਾਨੁਸ਼ੀ ਨੇ 17 ਸਾਲ ਦੀ ਉਮਰ 'ਚ ਹੀ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਲਿਆ ਸੀ।
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਸਾਲ 1997 'ਚ ਹੋਇਆ ਸੀ।
ਸਾਲ 2017 'ਚ ਮਾਨੁਸ਼ੀ ਨੂੰ 'ਟਾਈਮਜ਼ ਮੋਸਟ ਡਿਜ਼ਾਇਰੇਬਲ ਵੁਮੈਨ' ਦੀ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਸੀ।
ਇਸ ਈਵੈਂਟ 'ਚ ਮਾਨੁਸ਼ੀ ਮਰੂਨ ਰੰਗ ਦੀ ਸ਼ਾਰਟ ਡਰੈਸ 'ਚ ਮਿਸ ਵਰਲਡ ਦਾ ਤਾਜ਼ ਪਹਿਨੇ ਨਜ਼ਰ ਆਈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸ਼ੇਅਰ ਕਰਦਿਆਂ ਮਾਨੁਸ਼ੀ ਨੇ ਲਿਖਿਆ ਇਸ ਤਾਜ ਨਾਲ ਮੇਰੇ ਗਿਆਰ੍ਹਾਂ ਮਹੀਨੇ ਬੀਤ ਚੁੱਕੇ ਹਨ।
ਇਸ ਤਸਵੀਰ 'ਚ ਉਸਨੇ ਬਿਹਤਰੀਨ ਪੋਜ਼ ਦਿੱਤਾ।
ਇਸ ਤੋਂ ਬਾਅਦ ਉਹ ਕੋਲੰਬੋ ਪਹੁੰਚੀ। ਉੱਥੇ ਸ਼ੌਰਟ ਡਰੈੱਸ 'ਚ ਮਾਨੁਸ਼ੀ ਨੇ ਕਈ ਤਸਵੀਰਾਂ ਖਿਚਵਾਈਆਂ।
ਇਸ ਤਸਵੀਰ ਨੂੰ ਮਾਨੁਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ ਮੇਰੀ ਆਤਮਾ ਦਾ ਰੰਗ। ਇਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
ਮਾਨੁਸ਼ੀ ਨੇ ਕਈ ਤਰ੍ਹਾਂ ਦੇ ਬਣੇ ਪਕਵਾਨਾਂ ਨਾਲ ਵੀ ਤਸਵੀਰਾਂ ਖਿਚਵਾਈਆਂ। ਇਸ ਦੇ ਨਾਲ ਹੀ ਉਹ ਖਾਣੇ ਦਾ ਲੁਤਫ ਉਠਾਉਂਦੀ ਵੀ ਦੇਖੀ ਗਈ।
ਇਨੀਂ ਦਿਨੀਂ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਸ਼੍ਰੀਲੰਕਾ ਪਹੁੰਚੀ ਹੈ ਜਿੱਥੇ ਉਹ ਕਾਫੀ ਮਸਤੀ ਕਰਦੀ ਦਿਖੀ, ਇਸ ਦੇ ਨਾਲ ਹੀ ਉਹ ਕਈ ਮੌਕੇ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ।