ਹਰਿਆਣਵੀ ਮੁਟਿਆਰ ਨੇ ਪੂਰੀ ਦੁਨੀਆ 'ਚ ਮਨਵਾਇਆ ਹੁਸਨ ਦਾ ਲੋਹਾ
ਮਾਨੂਸ਼ੀ ਛਿੱਲਰ ਸੋਨੀਪਤ ਦੇ ਖਾਨਪੁਰ ਮੈਡੀਕਲ ਕਾਲਜ ‘ਚ ਐਮਬੀਬੀਐਸ ਕਰ ਰਹੀ ਹੈ।
ਮਾਨੂਸ਼ੀ ਦੇ ਸਹਿਪਾਠੀਆਂ ਦਾ ਕਹਿਣਾ ਹੈ ਕਿ ਉਸ ਦੇ ਵਾਪਸ ਆਉਣ ‘ਤੇ ਜ਼ੋਰਦਾਰ ਸਵਾਗਤ ਕਰਨਗੇ।
ਮਾਨੂਸ਼ੀ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਸਾਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ।
ਉਸ ਦੀ ਜਿੱਤ ਨਾਲ ਸਹੇਲੀਆਂ ‘ਚ ਵੱਖਰਾ ਜੋਸ਼ ਹੈ। ਸਹੇਲੀਆਂ ਦਾ ਕਹਿਣਾ ਹੈ ਕਿ ਮਾਨੂਸ਼ੀ ਹਮੇਸ਼ਾਂ ਦੇਸ਼ ਦਾ ਨਾਮ ਰੌਸ਼ਨ ਕਰਨ ਬਾਰੇ ਕਹਿੰਦੀ ਰਹਿੰਦੀ ਸੀ। ਉਸ ਨੂੰ ਹਮੇਸ਼ਾਂ ਆਪਣੇ ਨਾਮ ਨਾਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਚਿੰਤਾ ਸੀ। ਅੱਜ ਉਸ ਨੇ ਅਜਿਹਾ ਕਰ ਦਿਖਾਇਆ ਹੈ।
ਮਾਨੂਸ਼ੀ ਛਿੱਲਰ ਨੇ 17 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪੂਰੇ ਸੰਸਾਰ ‘ਚ ਭਾਰਤ ਦਾ ਨਾਮ ਉੱਚਾ ਕੀਤਾ ਹੈ।
ਮਾਨੂਸ਼ੀ ਪਹਿਲਾਂ ਮਿਸ ਇੰਡੀਆ ਬਣੀ ਤੇ ਹੁਣ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਉਸ ਨੇ ਆਪਣਾ ਸੁਫਨਾ ਪੂਰਾ ਕਰ ਲਿਆ ਹੈ। ਮਾਨੂਸ਼ੀ ਦੀਆਂ ਸਹੇਲੀਆਂ ਦਾ ਕਹਿਣਾ ਹੈ ਕਿ ਛੋਟੇ ਜਿਹੇ ਰਾਜ ਤੋਂ ਵਿਸ਼ਵ ਸੁੰਦਰੀ ਬਣਨਾ ਆਪਣੇ ਆਪ ‘ਚ ਵੱਡੀ ਗੱਲ ਹੈ।
ਸਹੇਲੀਆਂ ਨੇ ਦੱਸਿਆ ਕਿ ਮਾਨੂਸ਼ੀ ਬਹੁਤ ਨਿਮਰ ਸੁਭਾਅ ਦੀ ਮਾਲਕ ਸੀ ਕਿਉਂਕਿ ਜਦੋਂ ਉਹ ਮਿਸ ਇੰਡੀਆ ਬਣੀ ਤਾਂ ਉਸ ਦੇ ਵਿਵਹਾਰ ‘ਚ ਕੋਈ ਬਦਲਾਅ ਨਹੀਂ ਸੀ ਆਇਆ। ਉਹ ਪਹਿਲਾਂ ਦੀ ਤਰ੍ਹਾਂ ਹੀ ਵਿਚਰਦੀ ਸੀ।