✕
  • ਹੋਮ

ਆਮਿਰ ਨਾਲ ਕੰਮ ਕਰਨਾ ਚਾਹੁੰਦੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ

ਏਬੀਪੀ ਸਾਂਝਾ   |  28 Nov 2017 05:31 PM (IST)
ਆਮਿਰ ਨਾਲ ਕੰਮ ਕਰਨਾ ਚਾਹੁੰਦੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ
1

ਫ਼ਿਲਮ 'ਪਦਮਾਵਤੀ' ਬਾਰੇ ਵਿਵਾਦ ਬਾਰੇ ਪੱਤਰਕਾਰਾਂ ਨੇ ਮਾਨੁਸ਼ੀ ਤੋਂ ਸਵਾਲ ਕੀਤੇ। ਉਨ੍ਹਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ,ਮੈਨੂੰ ਲੱਗਦਾ ਹੈ ਕਿ ਸਾਰੀਆਂ ਭਾਰਤੀ ਔਰਤਾਂ ਵਿੱਚ ਜੋ ਵੀ ਚੀਜ਼ ਸਮਾਨ ਹੈ, ਉਹ ਹੈ ਕਿ ਅਸੀਂ ਜੋ ਹਾਂ, ਇਸ ਨੂੰ ਸੋਚ ਕੇ ਪ੍ਰੇਸ਼ਾਨ ਨਹੀਂ ਹੁੰਦੇ। ਇਸ ਤੋਂ ਇਲਾਵਾ ਮਾਨੁਸ਼ੀ ਬਾਲੀਵੁੱਡ ਦੇ ਮਸ਼ਹੂਰ ਗੀਤਾਂ 'ਤੇ ਥਿਰਕਦੀ ਹੋਈ ਵੀ ਨਜ਼ਰ ਆਈ।

2

ਸਮਾਜਿਕ ਮਸਲਿਆਂ ਬਾਰੇ ਮਾਨੁਸ਼ੀ ਨੇ ਇਹ ਜ਼ਾਹਰ ਕੀਤਾ ਕਿ ਜੋ ਔਰਤਾਂ ਸੈਨੇਟਰੀ ਪੈਡਸ ਤੇ ਮਾਹਵਾਰੀ ਪ੍ਰਤੀ ਸਮਾਜਕ ਚੇਤਨਾ ਲਿਆਉਣ ਲਈ ਕੰਮ ਕਰ ਰਹੀਆਂ ਹਨ, ਉਹ ਉਨ੍ਹਾਂ ਤੋਂ ਕਾਫੀ ਪ੍ਰੇਰਨਾ ਲੈਂਦੀਆਂ ਹਨ।

3

ਜਦੋਂ ਸ਼ਸ਼ੀ ਥਰੂਰ ਵੱਲੋਂ ਕੀਤੇ ਗਏ ਵਿਵਾਦਤ ਟਵੀਟ ਬਾਰੇ ਮਾਨੁਸ਼ੀ ਨੂੰ ਸਵਾਲ ਕੀਤਾ ਗਿਆ ਤਾਂ ਮਾਨੁਸ਼ੀ ਨੇ ਖ਼ੂਬਸੂਰਤੀ ਨਾਲ ਜਵਾਬ ਦਿੰਦਿਆਂ ਕਿਹਾ,ਉਨ੍ਹਾਂ ਦੇ ਟਵੀਟ ਬਾਰੇ ਮੈਂ ਜੋ ਵੀ ਟਿੱਪਣੀ ਕਰਨੀ ਸੀ, ਉਹ ਮੈਂ ਉੱਥੇ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸਭ ਮਜ਼ਾਕ ਵਿੱਚ ਹੀ ਸੀ।

4

ਬਾਲੀਵੁੱਡ ਵਿੱਚ ਆਪਣੇ ਦਾਖ਼ਲੇ ਬਾਰੇ ਮਾਨੁਸ਼ੀ ਨੇ ਕਿਹਾ ਕਿ ਉਹ ਆਮਿਰ ਖ਼ਾਨ ਦੀ ਬਹੁਤ ਵੱਡੀ ਫੈਨ ਹੈ। ਉਸ ਨੇ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੌਕਾ ਮਿਲੇ ਤਾਂ ਉਹ ਆਮਿਰ ਖ਼ਾਨ ਨਾਲ ਕੰਮ ਕਰਨਾ ਪਸੰਦ ਕਰੇਗੀ।

5

ਉੱਥੇ ਉਸ ਦੇ ਸਵਾਗਤ ਲਈ ਕਰਵਾਈ ਗਈ ਪੱਤਰਕਾਰ ਮਿਲਣੀ ਵਿੱਚ ਉਸ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਆਓ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਮਾਨੁਸ਼ੀ ਨੇ ਕਿਹੋ ਜਿਹੇ ਜਵਾਬ ਦਿੱਤੇ।

6

ਵਿਸ਼ਵ ਸੁੰਦਰੀ ਚੁਣੀ ਗਈ ਮਾਨੁਸ਼ੀ ਛਿੱਲਰ ਭਾਰਤ ਪਰਤਣ ਤੋਂ ਬਾਅਦ ਮੁੰਬਈ ਪਹੁੰਚੀ ਸੀ। ਇੱਥੇ ਉਹ ਮਸ਼ਹੂਰ ਸਿੱਧੀਵਿਨਾਇਕ ਮੰਦਰ ਵਿੱਚ ਦਰਸ਼ਨ ਕਰਨ ਆਈ ਸੀ।

  • ਹੋਮ
  • Photos
  • ਖ਼ਬਰਾਂ
  • ਆਮਿਰ ਨਾਲ ਕੰਮ ਕਰਨਾ ਚਾਹੁੰਦੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ
About us | Advertisement| Privacy policy
© Copyright@2026.ABP Network Private Limited. All rights reserved.