✕
  • ਹੋਮ

ਸ਼ੇਰ ਨੇ ਸ਼ੇਰਨੀ ਨਾਲ ਕਰਾਇਆ ਵਿਆਹ, 400 ਬਰਾਤੀ ਪਹੁੰਚੇ

ਏਬੀਪੀ ਸਾਂਝਾ   |  23 Sep 2016 02:01 PM (IST)
1

ਬੰਗਲਾਦੇਸ਼ ਵਿੱਚ ਕੁਝ ਲੋਕਾ ਸੇਵਾਂ ਕਰਮੀਆਂ ਨੇ ਸ਼ੇਰ-ਸ਼ੇਰਨੀ ਦੇ ਵਿਆਹ ਲਈ ਦਿਲ ਦੇ ਆਕਾਰ ਦਾ ਮਾਸ ਦਾ ਕੇਕ ਬਣਵਾਇਆ। ਇਸ ਦਾ ਮੰਤਵ ਜ਼ਿਆਦਾ ਗਿਣਤੀ ਵਿੱਚ ਦਰਸ਼ਕਾਂ ਨੂੰ ਖਿੱਚਣਾ ਤੇ ਜੀਵਾਂ ਨੂੰ ਪ੍ਰਜਨਨ ਲਈ ਬਿਹਤਰ ਵਾਤਾਵਰਨ ਮੁਹੱਈਆ ਕਰਵਾਉਣਾ ਹੈ।

2

ਪ੍ਰਾਣੀ ਉਧਾਨ ਦੇ ਡਿਪਟੀ ਕਿਊਰੇਟਰ ਮਨਜੂਰ ਮਰਸ਼ੀਦ ਨੇ ਦੱਸਿਆ ਕਿ ਦੋਹਾਂ ਦੇ ਵਿਆਹ ਤੋਂ ਪਹਿਲਾਂ ਵੀ ਸਕੂਲੀ ਬੱਚਿਆਂ ਨੂੰ ਪਾਰਟੀ ਦਿੱਤੀ ਗਈ ਤੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਜਾਵੇਗਾ।

3

ਉਦੀਨੇ ਨੇ ਕਿਹਾ,'ਰੰਗਪੁਰ ਪ੍ਰਾਣੀ ਉਧਾਨ ਤੋਂ ਅਸੀਂ ਬਾਦਸ਼ਾਹ ਨਾਮਕ ਸ਼ੇਰ ਨੂੰ ਲੈ ਕੇ ਆਏ। ਉਸ ਨੂੰ ਨੱਭ ਨਾਮ ਦਿੱਤਾ। ਇਸ ਦਾ ਮੰਤਵ ਉਸ ਨੂੰ ਇੱਥੇ ਲਿਆ ਕੇ ਨੋਵਾ ਦੇ ਨਾਲ ਰੱਖਣਾ ਤੇ ਬੱਚੇ ਪੈਦਾ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ।'

4

ਚੱਟਗਾਓਂ ਵਿੱਚ ਬੁੱਧਵਾਰ ਨੂੰ ਸ਼ੇਰਨੀ ਨੋਵਾ ਤੇ ਸ਼ੇਰ ਨੱਭ ਦੀ ਰਿਸੈਪਸ਼ਨ ਵਿੱਚ ਕਰੀਬ 400 ਲੋਕਾਂ ਨੇ ਹਿੱਸਾ ਲਿਆ। ਚਟਗਾਓਂ ਜ਼ਿਲ੍ਹੇ ਦੇ ਸਰਕਾਰੀ ਅਫਸਰ ਮਿਸਬਾਹ ਉਦੀਨ ਨੇ ਕਿਹਾ,'ਇਹ ਕੁਝ ਵੱਖਰੇ ਕਿਸਮ ਦਾ ਪ੍ਰੋਗਰਾਮ ਸੀ। ਅਸੀਂ ਸ਼ੇਰ-ਸ਼ੇਰਨੀ ਦੇ ਮਿਲਣ ਦਾ ਸਵਾਗਤ ਕਰਨ ਲਈ ਰੰਗ-ਬਿਰੰਗੇ ਕੱਪੜੇ ਪਾ ਕੇ ਇਸ ਥਾਂ ਨੂੰ ਉਤਸਵ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।'

  • ਹੋਮ
  • Photos
  • ਖ਼ਬਰਾਂ
  • ਸ਼ੇਰ ਨੇ ਸ਼ੇਰਨੀ ਨਾਲ ਕਰਾਇਆ ਵਿਆਹ, 400 ਬਰਾਤੀ ਪਹੁੰਚੇ
About us | Advertisement| Privacy policy
© Copyright@2025.ABP Network Private Limited. All rights reserved.