✕
  • ਹੋਮ

200 ਫੁੱਟ ਉੱਚੇ ਲਟਕ ਕੇ ਕਰਾਇਆ ਵਿਆਹ

ਏਬੀਪੀ ਸਾਂਝਾ   |  01 Aug 2016 05:07 PM (IST)
200 ਫੁੱਟ ਉੱਚੇ ਲਟਕ ਕੇ ਕਰਾਇਆ ਵਿਆਹ

ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਵਿਆਹ ਦਾ ਇੱਕ ਅਜੀਬ ਕਿੱਸਾ ਸਾਹਮਣੇ ਆਇਆ ਹੈ। ਇੱਕ ਜੋੜੇ ਨੇ ਹਵਾ ਵਿੱਚ ਲਟਕ ਕੇ ਵਿਆਹ ਕਰਵਾਇਆ ਹੈ।

1

ਵਿਆਹ ਦੀ ਹਰ ਰਸਮ ਨਿਭਾਈ ਗਈ। ਵਿਆਹ ਦੇ ਹਰ ਮੰਤਰ ਪੜ੍ਹੇ ਗਏ। ਵਿਆਹ ਦੀ ਹਰ ਰਸਮ ਪੂਰੀ ਕਰਨ ਤੋਂ ਬਾਅਦ ਜੈਦੀਪ ਤੇ ਰੇਸ਼ਮਾ ਨੇ ਇੱਕ-ਦੂਜੇ ਦੇ ਗੱਲ ਵਿੱਚ ਮਾਲਾ ਪਾਈ।

2

ਡੂੰਘੀ ਖਾਈ ਉੱਤੇ ਰੋਪਵੇ ‘ਤੇ ਵਿਆਹ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਲਈ ਸੁਰੱਖਿਆ ਦੇ ਤਕੜੇ ਇੰਤਜ਼ਾਮ ਕੀਤੇ ਗਏ।

3

ਦੋਵੇਂ ਹੀ ਟ੍ਰੈਕਿੰਗ ਦੇ ਸ਼ੌਕੀਨ ਹਨ। ਦੋਹਾਂ ਵਿੱਚ ਪਿਆਰ ਹੋਇਆ ਤੇ ਇਸ ਸ਼ੌਂਕ ਨੇ ਹੀ ਦੋਹਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਦਿੱਤਾ।

4

ਜੈਦੀਪ ਤੇ ਰੇਸ਼ਮਾ ਹਵਾ ਵਿੱਚ ਲਟਕ ਕੇ ਇੱਕ-ਦੂਜੇ ਦੇ ਹੋਏ। ਇਹ ਹੀ ਨਹੀਂ ਵਿਆਹ ਕਰਵਾਉਣ ਵਾਲਾ ਪੰਡਤ ਵੀ ਹਵਾ ਵਿੱਚ ਲਟਕ ਰਿਹਾ ਸੀ।

5

ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਵਿਆਹ ਦਾ ਇੱਕ ਅਜੀਬ ਕਿੱਸਾ ਸਾਹਮਣੇ ਆਇਆ ਹੈ। ਇੱਕ ਜੋੜੇ ਨੇ ਹਵਾ ਵਿੱਚ ਲਟਕ ਕੇ ਵਿਆਹ ਕਰਵਾਇਆ ਹੈ।

6

ਪਾਵਨਖੰਡ ਵਿੱਚ ਜ਼ਮੀਨ ਤੋਂ 90 ਮੀਟਰ ਉੱਚੀ ਲੋਹੇ ਦੀ ਤਾਰ ‘ਤੇ ਨਾ ਤਾਂ ਵਿਆਹ ਦਾ ਮੰਡਪ ਸੀ ਤੇ ਨਾ ਹੀ ਹਵਨਕੁੰਡ, ਪਰ ਕੋਲਹਾਪੁਰ ਦੇ 34 ਸਾਲਾ ਜੈਦੀਪ ਯਾਦਵ ਤੇ ਰੇਸ਼ਮਾ ਪਾਟਿਲ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ।

  • ਹੋਮ
  • Photos
  • ਖ਼ਬਰਾਂ
  • 200 ਫੁੱਟ ਉੱਚੇ ਲਟਕ ਕੇ ਕਰਾਇਆ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.