ਕਿਸ ਦੇਸ਼ 'ਚ ਕਦੋਂ ਕਰ ਸਕਦੇ ਹੋ ਵਿਆਹ, ਇੱਥੇ ਜਾਣੋ
ਮਲੇਸ਼ੀਆ 'ਚ ਵੀ ਬਹੁਤੇ ਮੁਲਕਾਂ ਦੀ ਤਰ੍ਹਾਂ ਮੁੰਡਿਆਂ ਦੀ ਉਮਰ 18 ਤੇ ਕੁੜੀਆਂ ਦੀ ਉਮਰ 16 ਸਾਲ ਤੈਅ ਕੀਤੀ ਗਈ ਹੈ ਪਰ ਇੱਥੇ ਇਸਲਾਮਿਕ ਕਾਨੂੰਨ ਮੁਤਾਬਕ ਸ਼ਰੀਆ ਕੋਰਟ ਤੋਂ ਆਗਿਆ ਮਿਲਣ ਤੇ ਕੁੜੀਆਂ ਦਾ ਵਿਆਹ ਪਹਿਲਾਂ ਵੀ ਕੀਤਾ ਜਾ ਸਕਦਾ ਹੈ।
ਉੱਤਰੀ ਕੋਰੀਆ 'ਚ ਵਿਆਹ ਲਈ ਘੱਟੋ-ਘੱਟ ਉਮਰ ਮੁੰਡਿਆਂ ਲਈ 18 ਸਾਲ ਜਦਕਿ ਕੁੜੀਆਂ ਲਈ 17 ਸਾਲ ਹੈ।
ਮੁਸਲਿਮ ਦੇਸ਼ ਇਰਾਨ 'ਚ ਕੁੜੀਆਂ ਦੀ ਵਿਆਹ ਲਈ ਉਮਰ ਬਹੁਤ ਘੱਟ ਤੈਅ ਕੀਤੀ ਗਈ ਹੈ ਜੋ ਮਹਿਜ਼ 13 ਸਾਲ ਹੈ। ਜੇਕਰ ਬਾਪ ਚਾਹੇ ਤਾਂ ਕੁੜੀ ਦਾ ਵਿਆਹ 9 ਸਾਲ ਦੀ ਉਮਰ 'ਚ ਵੀ ਕੀਤਾ ਜਾ ਸਕਦਾ ਹੈ।
ਇੰਡੋਨੇਸ਼ੀਆ 'ਚ ਕੁੜੀਆਂ ਲਈ 16 ਸਾਲ ਤੇ ਮੁੰਡਿਆਂ ਲਈ 19 ਸਾਲ ਉਮਰ ਹੱਦ ਤੈਅ ਹੈ।
ਏਸ਼ੀਆ ਮਹਾਦੀਪ ਦੇ ਦੇਸ਼ ਮਿਆਂਮਾਰ 'ਚ ਵੀ ਕਾਨੂੰਨ ਮੁਤਾਬਕ ਵਿਆਹ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ ਪਰ ਇਹ ਦੇਸ਼ ਬਾਲ ਵਿਆਹ ਲਈ ਵੀ ਬਦਨਾਮ ਹੈ।
ਭਾਰਤ ਦੇ ਗੁਆਂਢੀ ਮੁਲਕ ਭੂਟਾਨ 'ਚ ਕੁੜੀਆਂ ਤੇ ਮੁੰਡਿਆਂ ਦੋਵਾਂ ਲਈ ਘੱਟੋ-ਘੱਟ 18 ਸਾਲ ਉਮਰ ਜ਼ਰੂਰੀ ਹੈ।
ਬੰਗਲਾਦੇਸ਼ 'ਚ ਵੀ ਭਾਰਤ ਵਾਂਗ ਮੁੰਡਿਆਂ ਲਈ 21 ਤੇ ਕੁੜੀਆਂ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਜ਼ਰੂਰੀ ਹੈ।
ਅਫਗਾਨਿਸਤਾਨ ਵਿੱਚ ਵਿਆਹ ਲਈ ਮੁੰਡਿਆਂ ਦੀ ਘੱਟੋ-ਘੱਟ ਉਮਰ 18 ਤੇ ਕੁੜੀਆਂ ਦੀ ਉਮਰ 16 ਸਾਲ ਹੋਣੀ ਚਾਹੀਦੀ ਹੈ।
ਗੁਆਂਢੀ ਮੁਲਕ ਪਾਕਿਸਤਾਨ 'ਚ ਵਿਆਹ ਲਈ ਮੁੰਡੇ ਦੀ ਉਮਰ 18 ਜਦਕਿ ਕੁੜੀਆਂ ਦੀ ਉਮਰ 16 ਸਾਲ ਹੋਣਾ ਜ਼ਰੂਰੀ ਹੈ।
ਚੀਨ 'ਚ ਵਿਆਹ ਲਈ ਮੁੰਡੇ ਦੀ ਉਮਰ 22 ਸਾਲ ਜਦਕਿ ਕੁੜੀਆਂ ਦੀ ਉਮਰ 20 ਸਾਲ ਤੈਅ ਕੀਤੀ ਗਈ ਹੈ।
ਵਿਆਹ ਲਈ ਦੁਨੀਆ ਭਰ ਦੇ ਮੁਲਕਾਂ 'ਚ ਵੱਖ-ਵੱਖ ਕਾਨੂੰਨ ਹਨ। ਭਾਰਤ 'ਚ ਕੁੜੀਆਂ ਲਈ ਘੱਟੋ-ਘੱਟ ਉਮਰ 18 ਤੇ ਮੁੰਡਿਆਂ ਲਈ 21 ਸਾਲ ਦੀ ਉਮਰ ਹੱਦ ਤੈਅ ਹੈ। ਇਸੇ ਤਰ੍ਹਾਂ ਹੋਰ ਮੁਲਕਾਂ 'ਚ ਵਿਆਹ ਲਈ ਘੱਟੋ-ਘੱਟ ਕਿੰਨੀ ਉਮਰ ਤੈਅ ਕੀਤੀ ਗਈ ਹੈ, ਇੱਥੇ ਜਾਣੋ।