✕
  • ਹੋਮ

ਸ਼ਹੀਦ ਕੁਲਦੀਪ ਦੀ ਅੰਤਮ ਯਾਤਰਾ 'ਚ ਹਰ ਅੱਖ ਨਮ..

ਏਬੀਪੀ ਸਾਂਝਾ   |  25 Dec 2017 04:39 PM (IST)
1

ਬਠਿੰਡਾ: ਬੀਤੇ ਦਿਨੀਂ ਜੰਮੂ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਦੌਰਾਨ ਸ਼ਹੀਦ ਹੋਏ ਲਾਂਸ ਨਾਇਕ ਕੁਲਦੀਪ ਸਿੰਘ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ। ਇਸ ਸਮੇਂ ਸਿਆਤਦਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਨੂੰ ਸਲਾਮੀ ਦੇਣ ਆਏ।

2

ਉਸ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਆਉਂਦੇ ਸਮੇਂ ਵਿੱਚ ਉਹ ਉਸ ਨੂੰ ਆਪਣੇ ਨਾਲ ਹੀ ਲੈ ਜਾਵੇਗਾ ਪਰ ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਉਹ ਹੁਣ ਸਦਾ ਲਈ ਚਲਾ ਜਾਵੇਗਾ।

3

ਕੁਲਦੀਪ ਸਿੰਘ ਹਾਲੇ 15 ਦਿਨ ਪਹਿਲਾਂ ਹੀ ਆਪਣੇ ਪਿੰਡ ਛੁੱਟੀ ਕੱਟ ਕੇ ਗਿਆ ਸੀ।

4

ਸਿਪਾਹੀ ਦੇ ਤੌਰ 'ਤੇ ਭਰਤੀ ਹੋਏ ਕੁਲਦੀਪ ਨੂੰ ਕੁਝ ਸਮਾਂ ਪਹਿਲਾਂ ਹੀ ਲਾਂਸ ਨਾਇਕ ਦਾ ਰੈਂਕ ਮਿਲ ਗਿਆ ਸੀ।

5

ਇਸ ਮੌਕੇ 'ਆਪ' ਵਿਧਾਇਕ ਬਲਜਿੰਦਰ ਕੌਰ, ਡੀ.ਸੀ. ਦੀਪਰਵਾ ਲਾਕਰ, ਪੁਲਿਸ ਕਪਤਾਨ ਤੇ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

6

ਸ਼ਹੀਦ ਕੁਲਦੀਪ ਸਿੰਘ 2003 ਵਿੱਚ ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਭਰਤੀ ਹੋ ਗਿਆ ਸੀ।

7

ਸ਼ਹੀਦ ਕੁਲਦੀਪ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਹੋਇਆ। ਉਸ ਦੀ ਬਟਾਲੀਅਨ ਵੱਲੋਂ ਉਸ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਲਾਮੀ ਵੀ ਦਿੱਤੀ ਗਈ।

8

ਉਹ ਆਪਣੇ ਪਿੱਛੇ ਅਪਾਹਿਜ ਮਾਂ, ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਹੀਦ ਕੁਲਦੀਪ ਦੀ ਅੰਤਮ ਯਾਤਰਾ 'ਚ ਹਰ ਅੱਖ ਨਮ..
About us | Advertisement| Privacy policy
© Copyright@2026.ABP Network Private Limited. All rights reserved.