ਨਿੱਕੀ SUV ਐਸ-ਪ੍ਰੈਸੋ ਨਾਲ ਮਾਰੂਤੀ ਧਮਾਕੇ ਲਈ ਤਿਆਰ, ਕਈ ਖ਼ੂਬੀਆਂ ਨਾਲ ਲੈਸ Brezza ਤੋਂ ਛੋਟੀ ਕਾਰ
ਇਸ ਵਿੱਚ ਇੱਕ ਲੀਟਰ ਦਾ ਪੈਟਰੋਲ ਇੰਜਣ ਹੋਵੇਗਾ, ਜੋ ਵੈਗਨਆਰ, ਸਵਿਫਟ, ਇਗਨਿਸ ਤੇ ਬੋਲੇਨੋ ਵਰਗਾ ਹੀ ਹੋਵੇਗਾ ਪਰ ਇਹ ਇੰਜਣ BS6 ਮਾਪਦੰਡਾਂ ਦੇ ਹਿਸਾਬ ਨਾਲ ਹੋਵੇਗਾ। ਮਾਰੂਤੀ ਇਸ CNG ਵੀ ਪੇਸ਼ ਕਰ ਸਕਦੀ ਹੈ।
ਇਸ ਦਾ ਡਿਜ਼ਾਈਨ ਕੰਪਨੀ ਦੀ ਐਸ ਕਨਸੈਪਟ ਨਾਲ ਮਿਲਦਾ-ਜੁਲਦਾ ਨਜ਼ਰ ਆਉਂਦਾ ਹੈ, ਜਿਸ ਨੂੰ ਕੰਪਨੀ ਨੇ ਆਟੋ ਐਕਸਪੋ 2018 ਵਿੱਚ ਦਿਖਾਇਆ ਸੀ।
ਮਾਰੂਤੀ ਸੁਜ਼ੂਕੀ ਦੀ ਆਲ ਨਿਊ XL6 ਬਾਜ਼ਾਰ ਵਿੱਚ ਆ ਚੁੱਕੀ ਹੈ। ਅਜਿਹੇ ਵਿੱਚ ਕੰਪਨੀ ਆਪਣੀ ਨਵੀਂ ਹੈਚਬੈਕ ਐਸ-ਪ੍ਰੈਸੋ (S-Presso) ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਜੁਟ ਗਈ ਹੈ। ਕੰਪਨੀ ਇਸ ਨੂੰ 30 ਸਤੰਬਰ ਨੂੰ ਲਾਂਚ ਕਰੇਗੀ। ਇਹ ਕੰਪੈਕਟ ਐਸਯੂਵੀ ਵਰਗੀ ਦਿੱਸਣ ਵਾਲੀ ਇਹ ਕਾਰ ਬਜਟ ਹੈਚਬੈਕ ਹੋਵੇਗੀ।
ਇਸ ਗੱਡੀ ਦਾ ਕੈਬਿਨ ਮਾਰੂਤੀ ਸਿਲੇਰੀਓ ਵਰਗਾ ਹੋ ਸਕਦਾ ਹੈ ਪਰ ਇਸ ਵਿੱਚ ਡਿਜੀਟਲ ਸਪੀਡੋਮੀਟਰ ਤੇ ਇਨਫੋਟੇਨਮੈਂਟ ਸਕਰੀਨ ਵੀ ਮਿਲੇਗੀ।
S-Presso ਸਪੋਰਟੀ ਦਿੱਖ ਵਿੱਚ ਆਵੇਗੀ। ਇਸ ਕਾਰ ਨੂੰ ਟੈਸਟਿੰਗ ਦੌਰਾਨ ਕਈ ਦੇਖਿਆ ਗਿਆ ਹੈ।
ਇਸ ਦਾ ਆਕਾਰ ਵਿਟਾਰਾ ਬ੍ਰੇਜ਼ਾ ਤੋਂ ਛੋਟਾ ਹੋਵੇਗਾ ਤੇ ਇਹ ਬਾਜ਼ਾਰ ਵਿੱਚ ਰੇਨੋ ਕਵਿੱਡ ਤੇ ਮਹਿੰਦਰਾ ਕੇਯੂਵੀ 100 ਨੈਕਸ ਨੂੰ ਚੁਨੌਤੀ ਦੇਵੇਗੀ। ਮੰਨਿਆ ਜਾ ਰਿਹਾ ਹੈ ਇਸ ਦਾ ਗ੍ਰਾਊਂਡ ਕਲੀਅਰੈਂਸ 180mm ਦਾ ਹੋਵੇਗਾ ਤੇ ਸੀਟਿੰਗ ਪੁਜ਼ੀਸ਼ਨ ਉੱਚੀ ਹੋਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਐਸ-ਪ੍ਰੈਸੋ ਦੀ ਕੀਮਤ ਪੰਜ ਕੁ ਲੱਖ ਰੁਪਏ ਦੇ ਆਸ-ਪਾਸ ਹੋ ਸਕਦੀ ਹੈ।