ਮਾਰੂਤੀ ਦੀ ਮਿੰਨੀ SUV ਐਸ-ਪ੍ਰੈਸੋ ਕਈ ਫੀਚਰਸ ਨਾਲ ਲੈਸ
ਮਿੰਨੀ ਐਸਯੂਵੀ ਐਸ-ਪ੍ਰੈਸੋ
ਮਿੰਨੀ ਐਸਯੂਵੀ ਐਸ-ਪ੍ਰੈਸੋ
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਐਕਜ਼ੀਕਿਊਟੀਵ ਡਾਇਰੈਕਟਰ ਸੀਵੀ ਰਮਨ ਨੇ ਕਿਹਾ, “ਮਾਰੂਤੀ ਨੇ ਗਾਹਕਾਂ ਦੀ ਪਸੰਦ ਮੁਤਾਬਕ ਹਮੇਸ਼ਾ ਨਵੇਂ ਸੈਗਮੈਂਟ ਦੀ ਕਾਰਾਂ ਨੂੰ ਡੇਵਲੇਪ ਕੀਤਾ ਹੈ।”
ਇਸ ਦੇ ਨਾਲ ਡਿਊਲ ਏਅਰਬੈਗ, ਈਬੀਡੀ ਦੇ ਨਾਲ ਏਬੀਐਸ, ਪ੍ਰੀ-ਟੈਂਸ਼ਨਲ ਤੇ ਫੋਰਸ ਲਿਮਟਰ ਨਾਲ ਸੀਟ ਬੈਲਟ, ਸੀਟ ਬੈਲਟ ਰਿਮਾਇੰਡਰਮ, ਰਿਅਰ ਪਾਰਕਿੰਗ ਸਿਸਟਮ, ਹਾਈ ਸਪੀਡ ਵਾਰਨਿੰਗ ਅਲਰਟ ਜਿਹੇ ਸੇਫਟੀ ਫੀਚਰਸ ਮਿਲਣਗੇ।
ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ ਸੁਜ਼ੂਕੀ ਦੀ 5ਵੀਂ ਜਨਰੇਸ਼ਨ HEARTECT ਪਲੇਟਫਾਰਮ ‘ਤੇ ਬਣਿਆ ਹੈ ਤੇ ਇਹ ਫ੍ਰੰਟ ਆਫਸੈੱਟ ਕ੍ਰੈਸ਼, ਸਾਈਡ ਇੰਪੈਕਟ ਤੇ ਪੇਡੇਸਟ੍ਰੀਅਨ ਸੇਫਟੀ ਸਣੇ ਰੈਗੂਲੇਸ਼ਨ ਨੂੰ ਫੌਲੋ ਕਰਦਾ ਹੈ।
ਐਸ-ਪ੍ਰੈਸੋ ;’ਚ ਬੀਐਸ6 ਕੰਪਲਾਇੰਸ ਦੇ ਨਾਲ 1.0LK10 ਦਾ ਇੰਜ਼ਨ ਹੋਵੇਗਾ ਤੇ ਇਹ ਮੈਨੂਅਲ ਤੇ ਆਟੋ ਗਿਅਰ ਸ਼ਿਫਟ ਆਪਸ਼ਨ ਨਾਲ ਮਿਲੇਗਾ।
ਸੀਟਿੰਗ ਲੇਆਉਟ ਉੱਚਾ ਹੈ ਜਿਸ ਨਾਲ ਡ੍ਰਾਈਵਿੰਗ ਕਰਦੇ ਸਮੇਂ ਕਮਾਂਡਿੰਗ ਡ੍ਰਾਈਵਿੰਗ ਪੋਜ਼ੀਸ਼ਨ ਮਿਲਦਾ ਹੈ। ਇਸ ‘ਚ ਕਸਟਮਰ ਨੂੰ ਫਸਟ ਕਲਾਸ ਸਟੀਅਰਿੰਗ ਨਾਲ ਆਡੀਓ ਤੇ ਵੀਡੀਓ ਕੰਟ੍ਰੋਲ ਦੀ ਸੁਵਿਧਾ ਵੀ ਮਿਲੇਗੀ।
S-PRESSO ਦੇ ਦਰਵਾਜ਼ਿਆਂ ਦੀ ਬਣਤਰ ਇਸ ਨੂੰ ਐਸਯੂਵੀ ਦਾ ਲੁੱਕ ਦਿੰਦੀ ਹੈ। ਇਸ ਦੇ ਟਾਇਰ ਕਾਫੀ ਮਸਕੂਲਰ ਹਨ। ਜ਼ਮੀਨ ਤੋਂ ਉੱਚੀ ਤੇ ਸਕਵਾਇਰ ਵਹੀਲਸ ਆਰਕ ਇਸ ਨੂੰ ਬਿਹਤਰ ਬਣਾਉਂਦੇ ਹਨ। ਇਸ ਦਾ ਇੰਟੀਰੀਅਰ ਕਾਫੀ ਯੁਨੀਕ ਹੋਵੇਗਾ। ਇਸ ਦਾ ਸੈਂਟਰ ਕੰਸੋਲ ਸਪੋਰਟ ਵਾਚੇਜ਼ ਜਿਹਾ ਹੋਵੇਗਾ।
ਐਸ-ਪ੍ਰੈਸੋ ਸਾਰੇ ਸੈਫਟੀ ਰੈਗੂਲੇਸ਼ਨ ਨਾਲ ਕੰਪਲੀਟ ਹੋਵੇਗੀ। ਇਸ ਦੇ 6 ਵੈਰੀਅੰਟ ਹੋਣਗੇ। ਕਾਰ ਦੇ ਟੌਪ ਮਾਡਲ ਦੀ ਕੀਮਤ 4.91 ਲੱਖ ਰੁਪਏ ਐਕਸ ਸ਼ੋਅਰੂਮ ਹੋਵੇਗੀ।
ਇਸ ਨੂੰ ARENA ਨੈੱਟਵਰਕ ਰਾਹੀਂ ਵੇਚਿਆ ਜਾਵੇਗਾ। ਇਸ ਮਿੰਨੀ ਐਸਯੂਵੀ ‘ਚ ਸੇਫਟੀ ਫੀਚਰਸ ਦਾ ਕਾਫੀ ਖਿਆਲ ਰੱਖਿਆ ਗਿਆ ਹੈ।
ਮਾਰੂਤੀ ਸੁਜ਼ੂਕੀ ਨੇ ਆਪਣੀ ਮਿੰਨੀ ਐਸਯੂਵੀ ਐਸ-ਪ੍ਰੈਸੋ ਨੂੰ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ ਐਕਸ ਸ਼ੋਅਰੂਮ 3.69 ਲੱਖ ਰੁਪਏ ਹੈ। ਇਸ ਨੂੰ ਭਾਰਤੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਬਣਾਇਆ ਗਿਆ ਹੈ।