ਮਾਰੂਤੀ ਨੇ ਲਾਂਚ ਕੀਤੀ ਨਵੀਂ 7 ਸੀਟਾਂ ਵਾਲੀ ਕਾਰ, ਐਵਰੇਜ ਜਾਣ ਹੋ ਜਾਓਗੇ ਹੈਰਾਨ
ਨਵੀਂ ਅਰਟਿਗਾ ਦਾ ਪੈਟਰੋਲ ਇੰਜਣ, ਮੈਨੁਅਲ ਟ੍ਰਾਂਸਮਿਸ਼ਨ ਦਾ ਮਾਈਲੇਜ 19.34 ਕਿਲੋ ਮੀਟਰ ਪ੍ਰਤੀ ਲੀਟਰ ਤੇ ਆਟੋਮਿਸ਼ਨ ਟ੍ਰਾਂਸਮਿਸ਼ਨ ਦਾ ਮਾਈਲੇਜ 18.69 ਕਿਲੋਮੀਟਰ ਪ੍ਰਤੀ ਲੀਟਰ ਹੈ। ਡੀਜ਼ਲ ਇੰਜਣ ਵਾਲੀ ਅਰਟਿਗਾ 25.47 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਏਗੀ।
ਕਾਰ ਦੇ ਬਾਹਰੀ ਹਿੱਸੇ ਵਿੱਚ ਨਵੇਂ 3ਡੀ ਐਲਈਡੀ ਲੈਂਪ ਨਾਲ ਲੈਸ ਬੋਲਡ ਲੁੱਕ ਦਿੱਤੀ ਗਈ ਹੈ। ਇਸ ਵਿੱਚ 15 ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ। ਇਸ ਦਾ ਆਕਾਰ 99 ਮਿਮੀ ਲੰਮਾ, 40 ਮਿਮੀ ਚੌੜਾ ਹੈ। ਇਹ ਪਹਿਲੇ ਦੇ ਮੁਕਾਬਲੇ 5 ਮਿਮੀ ਲੰਮਾ ਹੈ।
ਨਵੀਂ ਅਰਟਿਗਾ ਵਿੱਚ ਸਿਆਜ ਸਿਡੈਨ ਵਾਲਾ ਨਵਾਂ 1.5-ਲੀਟਰ ਪੈਟਰੋਲ ਇੰਜਣ ਹੈ, ਜੋ 6,000 rpm ਤੇ 105 hp ਦੀ ਪਾਵਰ ਅਤੇ 4,400rpm ’ਤੇ 138 Nm ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਵੇਰੀਐਂਟ ਵਿੱਚ 1.3-ਲੀਟਰ ਦਾ ਇੰਜਣ ਹੈ ਜੋ 4,400rpm ’ਤੇ 90hp ਦੀ ਪਾਵਰ ਤੇ 1,750rpm ’ਤੇ 200Nm ਟਾਰਕ ਜਨਰੇਟ ਕਰਦਾ ਹੈ।
ਇਸ ਨੂੰ ਦੋ ਇੰਜਣ ਆਪਸ਼ਨ ਤੇ 10 ਵਰਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੈਟਰੋਲ ਇੰਜਣ ਵਿੱਚ LXi, VXi, ZXi, ਅਤੇ ZXi + ਵਰਸ਼ਨ ਸ਼ਾਮਲ ਹਨ। VXi ਅਤੇ ZXi ਵਿੱਚ ਏਐਮਟੀ ਲਈ ਵੀ ਇੱਕ ਵਿਕਲਪ ਮਿਲੇਗਾ। ਉਸੇ ਸਮੇਂ ਡੀਜ਼ਲ ਇੰਜਣ ਵਿੱਚ LDi, VDi, ZDi ਤੇ ZDi+ ਵੇਰੀਐਂਟ ਹਨ।
ਨਵੀਂ ਅਰਟਿਗਾ ਵਿੱਚ ਡਿਊਲ ਟੋਨ ਨਾਲ ਡੈਸ਼ਬੋਰਡ ਵੀ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਐਪਲ ਕਾਰ ਪਲੇਅ ਤੇ ਐਂਡ੍ਰੌਇਡ ਆਟੋ ਵਰਗੀਆਂ ਫੀਚਰਚ ਮੌਜੂਦ ਹੋਣਗੀਆਂ।
ਕਾਰ ਦੇ ਪੈਟਰੋਲ ਵਰਸ਼ਨ ਦੀ ਕੀਮਤ 7 ਤੋਂ 9 ਲੱਖ ਵਿਚਾਲੇ ਰਹੇਗੀ। ਡੀਜ਼ਲ ਵਰਸ਼ਨ ਦੀ ਕੀਮਤ 8 ਤੋਂ 10 ਲੱਖ ਰੁਪਏ ਵਿਚਾਲੇ ਰਹੇਗੀ। ਦੋਵੇਂ ਮਾਡਲ ਪਿਛਲੇ ਮਾਡਲਾਂ ਤੋਂ ਮਹਿੰਗੇ ਹਨ।
ਮਾਰਤੀ ਸੁਜ਼ੂਕੀ ਨੇ ਨਵੀਂ ਪੀੜ੍ਹੀ ਲਈ ਅਰਟਿਗਾ ਦੇ ਦੋ ਇੰਜਣ ਆਪਸ਼ਨ ਤੇ 10 ਵਰਸ਼ਨ ਲਾਂਚ ਕੀਤੇ ਹਨ। ਸ਼ੁਰੂਆਤੀ ਕੀਮਤ 7.44 ਲੱਖ ਤੇ 10.9 ਲੱਖ ਰੁਪਏ ਰੱਖੀ ਗਈ ਹੈ। ਕਾਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਮਹੀਨੇ ਦੇ ਅਖ਼ੀਰ ਤਕ ਇਸ ਦੀ ਵਿਕਰੀ ਵੀ ਸ਼ੁਰੂ ਹੋ ਜਾਏਗੀ।