Baleno ਦਾ RS ਮਾਡਲ ਹੈ ਪਹਿਲਾਂ ਨਾਲ ਜ਼ਿਆਦਾ ਦਮਦਾਰ

ਪਰ ਇਸ ਦੇ ਬਾਵਜੂਦ ਇਸ ਗੱਡੀ ਵਿੱਚ ਕੁੱਝ ਖ਼ਾਮੀਆਂ ਰਹਿ ਗਈਆਂ ਹਨ। ਜੇਕਰ ਇਹਨਾਂ ਚੀਜ਼ਾਂ ਉੱਤੇ ਕੰਪਨੀ ਥੋੜ੍ਹਾ ਧਿਆਨ ਦਿੰਦੀ ਤਾਂ ਆਰ ਐਸ ਮਾਡਲ ਕੁੱਝ ਹੋਰ ਜ਼ਿਆਦਾ ਬਹੇਤਰ ਹੋ ਸਕਦਾ ਹੈ।
ਬਲੀਨੋ ਆਰ ਐਸ ਵਿੱਚ ਮੌਜੂਦਾ ਡਿਜ਼ਾਈਨ ਵਾਲੇ 16 ਇੰਚ ਦੇ ਵੀਲ ਨੂੰ ਸਿਰਫ਼ ਬਲੈਕ ਕੱਲਰ ਵਿੱਚ ਦਿੱਤਾ ਗਿਆ ਹੈ। ਇਸ ਵਿੱਚ ਕੰਪਨੀ ਨੇ ਕੁੱਝ ਜ਼ਿਆਦਾ ਡਿਜ਼ਾਈਨ ਨਹੀਂ ਦਿੱਤਾ। ਬਲੀਨੋ ਆਰ ਐਸ ਵਿੱਚ ਵਿੱਚ ਸਟੈਂਡਰਡ ਬਲੀਨੋ ਤੋਂ ਵੱਖਰਾ 5-ਸਪੀਡ ਮੈਨੂਅਲ ਗੇਅਰ ਬਕਸ ਦਿੱਤਾ ਗਿਆ ਹੈ। ਇਹ ਗੇਅਰ ਬਾਕਸ ਬਲੀਨੋ ਆਰ ਐਸ ਦੇ 150 ਐਨ ਐਮ ਟਾਰਕ ਨੂੰ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੇ ਹੈ।
ਮਾਰੂਤੀ ਨੇ ਬਲੀਨੋ ਆਰ ਐਸ ਦੇ ਨਾਲ ਹੋਟ ਹੇਚ ਬੈਕ ਸੇਗਮੈਂਟ ਵਿੱਚ ਕਦਮ ਰੱਖਿਆ ਹੈ। ਇਸ ਕਾਰ ਦੀ ਕੀਮਤ 8.69 ਰੁਪਏ ਹੈ। ਇਹ ਸਟੈਂਡਰਡ ਬਲੀਨੋ ਅਲਫਾ(ਪੈਟਰੋਲ) ਨਾਲੋਂ ਕਰੀਬ 1.40 ਲੱਖ ਅਤੇ ਡੀਜ਼ਲ ਵਰਜਨ ਨਾਲੋਂ ਕਰੀਬ 25000 ਰੁਪਏ ਮਹਿੰਗੀ ਹੈ।
ਬਲੀਨੋ ਆਰ ਐਸ ਵਿੱਚ ਸਟੈਂਡਰਡ ਬਲੀਨੋ ਵਾਲੀਆਂ ਸੀਟਾਂ ਦਿੱਤੀਆਂ ਗਈਆਂ ਹਨ। ਪਰ ਕੰਪਨੀ ਨੂੰ ਚਾਹੀਦਾ ਸੀ ਕਿ ਇਸ ਦੀਆਂ ਸੀਟਾਂ ਚੌੜੀਆਂ ਰੱਖਦੀ ਤਾਂ ਕਿ ਡਰਾਈਵਰ ਅਤੇ ਪੈਂਸਜਰ ਤੇਜ਼ ਰਫ਼ਤਾਰ ਦੌਰਾਨ ਮੁੜਨ ਦਿੱਖ ਦੇ ਸਮੇਂ ਯਾਤਰੀਆਂ ਆਪਣੀਆਂ ਸੀਟਾਂ ਉੱਤੇ ਆਰਾਮ ਨਾਲ ਬੈਠ ਸਕਣ।
ਬਲੀਨੋ ਦਾ ਕੈਬਿਨ ਚੰਗਾ ਹੈ , ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਦੇ ਕੈਬਿਨ ਵਿੱਚ ਕਾਫ਼ੀ ਥਾਂ ਦਿੱਤੀ ਗਈ ਹੈ।
ਇਸ ਵਿੱਚ ਜ਼ਿਆਦਾ ਪਾਵਰ ਫੁੱਲ ਬੂਸਟਰਜੈੱਟ ਇੰਜਨ ਦਿੱਤਾ ਗਿਆ ਹੈ। ਇਸ ਦੇ ਡਿਜ਼ਾਈਨ ਵਿੱਚ ਕੁੱਝ ਖ਼ਾਸ ਬਦਲਾਅ ਵੀ ਕੀਤਾ ਗਿਆ ਹੈ। ਇਸ ਵਿੱਚ ਮੈਨਯੂਲ ਟਰਾਂਸਮਿਸ਼ਨ ਅਤੇ ਆਲ ਡਿਸਕ ਬੈਰਕਾਂ ਦਿੱਤੀਆਂ ਗਈਆਂ ਹਨ।