24.3kmpl ਦੀ ਮਾਈਲੇਜ਼ ਦੇਣ ਵਾਲੀ SUV 'ਤੇ ਭਾਰੀ ਛੋਟ
ਵਿਟਾਰਾ ਬਰੇਜ਼ਾ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ 24.3 ਕਿਮੀ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ।
ਭਾਰਤੀ ਮਿਡਲ ਕਲਾਸ ਪਰਿਵਾਰਾਂ ਦੀ ਮੰਨੀਏ ਤਾਂ ਕਾਰ ਖਰੀਦਣ ਤੋਂ ਪਹਿਲਾਂ ਉਸ ਦੀ ਮਾਈਲੇਜ ਵੇਖੀ ਜਾਂਦੀ ਹੈ।
ਪਾਵਰ ਤੇ ਸਪੈਸੀਫਿਕੇਸ਼ਨ ਦੇ ਮਾਮਲੇ ਵਿੱਚ ਵਿਟਾਰਾ ਬਰੇਜ਼ਾ ਸਿਰਫ ਡੀਜ਼ਲ ਇੰਜਣ ਵਿੱਚ ਹੀ ਆਉਂਦੀ ਹੈ। ਇਸ ਵਿੱਚ 1248cc ਦਾ 4 ਸਿਲੰਡਰ ਵਾਲਾ ਡੀਜ਼ਲ ਇੰਝਣ ਦਿੱਤਾ ਗਿਆ ਹੈ ਜੋ 4000 Rpm 'ਤੇ 66 kw ਦੀ ਪਾਵਰ ਤੇ 1750 Rpm 'ਤੇ 200 Nm ਦੀ ਟਾਰਕ ਜਨਰੇਟ ਕਰਦਾ ਹੈ।
ਵਿਟਾਰਾ ਬਰੇਜ਼ ਦੀ ਸ਼ੁਰੂਆਤੀ ਕੀਮਤ 7,62,742 (ਦਿੱਲੀ ਐਕਸ ਸ਼ੋਅ ਰੂਮ) ਹੈ।
ਸਭ ਤੋਂ ਪਹਿਲਾਂ ਫਾਇਦੇ ਦੀ ਗੱਲ ਕੀਤੀ ਜਾਏ ਤਾਂ ਬਰੇਜ਼ਾ ਦੀ ਖਰੀਦ 'ਤੇ 45,000 ਰੁਪਏ+5 ਸਾਲ ਦੀ ਵਾਰੰਟੀ ਵਿੱਚ ਕੰਜ਼ਿਊਮਰ ਆਫਰ, 20,000 ਰੁਪਏ ਦਾ ਐਕਸਚੇਂਜ ਆਫਰ ਤੇ 10,000 ਰੁਪਏ ਦਾ ਕਾਰਪੋਰੇਟ ਆਫਰ ਮਿਲ ਰਿਹਾ ਹੈ। ਇਸ ਆਫਰ ਵਿੱਚ ਕੁੱਲ ਮਿਲਾ ਕੇ 96,100 ਰੁਪਏ ਤਕ ਦੀ ਬਚਤ ਕੀਤੀ ਜਾ ਸਕਦੀ ਹੈ।
ਜੇ ਤੁਸੀਂ ਕੰਪੈਕਟ ਐਸਯੂਵੀ ਖਰੀਦਣ ਦੀ ਸੋਚ ਰਹੇ ਹੋ ਤਾਂ ਬਰੇਜ਼ਾ ਨੂੰ ਖਰੀਦਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਦੇਸ਼ ਦੀ ਨੰਬਰ ਇੱਕ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਕੰਪੈਕਟ ਐਸਯੂਵੀ ਵਿਟਾਰਾ ਬਰੇਜ਼ਾ ਦੀ ਖਰੀਦ 'ਤੇ ਫੈਸਟਿਵ ਸੀਜ਼ਨ ਵਿੱਚ ਆਕਰਸ਼ਕ ਆਫਰ ਦੇ ਰਹੀ ਹੈ।