ਇਲੈਕਟ੍ਰਿਕ ਕਾਰਾਂ ਦੇ ਬਾਜ਼ਾਰ 'ਚ ਕ੍ਰਾਂਤੀ ਲਿਆਉਣ ਲਈ ਮਾਰੂਤੀ ਪੱਬਾਂ ਭਾਰ
ਭਾਰਤ 'ਚ ਸਭ ਤੋਂ ਵੱਧ ਕਾਰਾਂ ਦੀ ਵਿਕਰੀ ਕਰਨ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਜਲਦ ਹੀ ਲਿਥੀਅਮ ਆਇਨ ਤੋਂ ਬਣੀਆਂ ਕਾਰਾਂ 2020 ਤੱਕ ਬਜ਼ਾਰ 'ਚ ਲਿਆਵੇਗੀ।
ਇਲੈਕਟ੍ਰਾਨਿਕ ਵਹੀਕਲ ਬਜ਼ਾਰ 'ਚ ਕਾਫੀ ਮਹਿੰਗੇ ਹੋਣਗੇ ਕਿਉਂਕਿ ਇਨ੍ਹਾਂ ਦੀ ਪ੍ਰੋਡਕਸ਼ਨ ਅਜੇ ਭਾਰਤ 'ਚ ਸੰਭਵ ਨਹੀਂ।
ਮੋਦੀ ਸਰਕਾਰ ਦੀ ਯੋਜਨਾ ਹੈ ਕਿ ਸਾਲ 2030 ਤੱਕ ਸਾਰੇ ਵਾਹਨ ਇਲੈਕਟ੍ਰਿਕ ਹੋਣ।
ਸੁਜ਼ੂਕੀ ਨੇ ਕਿਹਾ ਕਿ ਜਦੋਂ ਕਦੇ ਭਾਰਤ 'ਚ ਵਹੀਕਲ ਦਾ ਚਾਰਜਿੰਗ ਸਿਸਟਮ ਠੀਕ ਹੋਇਆ ਉਦੋਂ ਹੀ ਇਲੈਕਟ੍ਰਾਨਿਕ ਕਾਰਾਂ ਬਜ਼ਾਰ 'ਚ ਲਿਆਉਣੀਆਂ ਸੰਭਵ ਹੋਣਗੀਆਂ।
ਸ਼ੁੱਕਰਵਾਰ ਨਵੀਂ ਦਿੱਲੀ 'ਚ ਗਲੋਬਲ ਮੋਬਿਲਿਟੀ ਸਮਿਟ ਦੇ ਚੇਅਰਮੈਨ ਨੇ ਕਿਹਾ ਕਿ ਉਹ ਅਗਲੇ ਮਹੀਨੇ ਭਾਰਤ 'ਚ 50 ਇਲੈਕਟ੍ਰਨਿਕ ਵਹੀਕਲਾਂ 'ਤੇ ਟੈਸਟਿੰਗ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਕੰਪਨੀ ਟੋਇਟਾ ਨਾਲ ਮਿਲ ਕੇ ਸਾਲ 2020 ਤੱਕ ਬਜ਼ਾਰ 'ਚ ਇਲੈਕਟ੍ਰਾਨਿਕ ਵਹੀਕਲ ਬਜ਼ਾਰ 'ਚ ਲਿਆ ਸਕਦੀ ਹੈ।
ਹੁਣ ਭਾਰਤੀ ਬਜ਼ਾਰਾਂ 'ਚ ਵੀ ਇਲੈਕਟ੍ਰਾਨਿਕ ਕਾਰਾਂ ਛੇਤੀ ਹੀ ਦਿਖਾਈ ਦੇਣਗੀਆਂ। ਹਾਲ ਹੀ 'ਚ ਮਾਰੂਤੀ ਸੁਜ਼ੂਕੀ ਨੇ ਇਸਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।