Maruti Suzuki ਦੀ ਆਈ ਨਵੀਂ ਕਾਰ XL6, ਜਾਣੋ ਕੀਮਤ ਤੇ ਖੂਬੀਆਂ
XL6 209 ਲੀਟਰ ਦਾ ਬੂਟ ਸਪੇਸ ਆਫਰ ਕਰਦੀ ਹੈ, ਪਰ ਜੇਕਰ ਦੂਜੀ ਤੇ ਤੀਜੀ ਲਾਈਨ ਨੂੰ ਸ਼ਾਮਲ ਨਾ ਕੀਤਾ ਜਾਵੇ ਤਾਂ ਇਹ 692 ਲੀਟਰ ਦਾ ਬੂਟ ਸਪੈਸ ਆਫਰ ਕਰਦੀ ਹੈ।
Download ABP Live App and Watch All Latest Videos
View In AppMaruti Suzuki XL6 ‘ਚ ਕਈ ਸੇਫਟੀ ਫੀਚਰਸ ਜਿਵੇਂ ਡਿਊਲ ਫਰੰਟ ਏਅਰਬੈਗ, ਏਬੀਐਸ, ਈਬੀਡੀ, ਫਰੰਟ ਸੀਟ ਬੇਲਟਸ ਦੇ ਨਾਲ ਪ੍ਰੀ-ਟੇਂਸ਼ਨਰਸ ਅਤੇ ਫੋਰਸ ਲਿਮੀਟਰਸ, ਚਾਈਲਡ ਦੀਟ, ਹਾਈ ਸਪੀਡ ਅਲਰਟ, ਰਿਵਰਸ ਪਾਰਕਿੰਗ ਸੈਂਸਰ ਦਿੱਤੇ ਗਏ ਹਨ।
Maruti Suzuki XL6 ਦਾ ਕੈਬਿਨ ਅਰਟਿਗਾ ਦੇ ਕੈਬਿਨ ਬਰਾਬਰ ਹੈ। ਜਦਕਿ ਫੀਚਰਸ ਦੇ ਤੌਰ ‘ਤੇ ਆਲ-ਬਲੈਕ ਇੰਟੀਰੀਅਰ ਨਾਲ ਡੈਸ਼ਬੋਰਡ ‘ਤੇ ਇੱਕ ਸਟੋਨ ਗ੍ਰੇਅ ਫਿਨੀਸ਼ ਤੇ ਸਿਲਵਰ ਏਸੇਂਟਸ ਦਿੱਤੇ ਗਏ ਹਨ।
Maruti Suzuki XL6 ‘ਚ ਬਲੈਕ ORVMs ਨਾਲ ਇੰਟੀਗ੍ਰੇਟਡ ਇੰਡੀਕੈਟਰਸ ਬਲੈਕ 15 ਇੰਚ ਦੇ ਮਲਟੀ ਸਪੋਕ ਅਲਾਏ ਵਹੀਲਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ‘ਚ ਵੱਡੇ ਰੂਫ ਰੇਲਸ, ਬਾਡੀ ਕਲੈਂਡਿੰਗ ਤੇ ਰਿਅਰ ‘ਚ ਓਰੀਗੇਮੀ ਨਾਲ ਪ੍ਰਭਾਵਿਤ ਐਲਈਡੀ ਟੇਲਲੈਂਪਸ ਦਿੱਤੇ ਗਏ ਹਨ।
Maruti Suzuki XL6 ਮਾਰੂਤੀ ਦੀ 7ਵੀਂ ਬੀਐਸ-6 ਕਾਰ ਹੈ ਅਤੇ ਇਸ ‘ਚ ਕੰਪਨੀ ਨੇ ਨਵਾਂ 1.5 ਲੀਟਰ K15 ਪੈਟ੍ਰੋਲ ਇੰਜ਼ਨ ਦਿੱਤਾ ਹੈ, ਜੋ SHVS ਮਾਈਲਡ ਹਾਈਬ੍ਰਿਡ ਤਕਨੀਕ ਦੇ ਨਾਲ ਆਉਂਦੀ ਹੈ। ਇਸ ‘ਚ ਲਾਈ-ਆਈਨ ਬੈਟਰੀ ਦਿੱਤੀ ਗਈ ਹੈ। ਇਹ ਇੰਜ਼ਨ 6000 RPM ਆਰਪੀਐਮ ‘ਤੇ 103ਬੀਪੀਬੀ ਦੀ ਪਾਵਰ ਅਤੇ 440Rpm ‘ਤੇ 138Nm ਦਾ ਟਾਰਕ ਜਨਰੇਟ ਕਰਦਾ ਹੈ।
XL6 ‘ਚ 6-ਸੀਟਰ ਨਾਲ 2+2+2 ਲੇਆਉਟ ਦਿੱਤਾ ਗਿਆ ਹੈ ਜਿਸ ‘ਚ ਫੀਚਰ ਦੇ ਤੌਰ ‘ਤੇ ਦੂਜੀ ਲਾਈਨ ‘ਚ ਕੈਪਟਨ ਸੀਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਾਰ ਕਾਫੀ ਯੁਟਿਲਿਟੀ ਸਪੇਸ ਨਾਲ ਆਉਂਦੀ ਹੈ ਜਿਸ ‘ਚ ਵੈਂਟੀਲੇਟੇਡ ਕੱਪ ਹੋਲਡਰਸ, ਇੱਕ ਓਵਰਹੇਡ ਕੰਸੋਲ, ਅਸੈਸਰੀ ਸ਼ਾਕੇਟ ਦੇ ਨਾਲ ਰਿਅਰ ਏਸੀ ਵੇਂਸਟ ਦਿੱਤੇ ਗਏ ਹਨ।
ਉਧਰ ਟੌਪ ਅਲਫਾ ਟ੍ਰਿਮ ‘ਚ ਲੈਦਰ ਅਪਹੋਲਸਟ੍ਰੀ ਤੇ ਲੈਦਰ ਕਵਰ ਸਟੀਅਰਿੰਗ ਵਹੀਲ ਦਿੱਤਾ ਗਿਆ ਹੈ। ਜ਼ੈਟਾ ਵੈਰੀਅਮਟ ‘ਚ ਫੈਬ੍ਰਿਕ ਅਪਹੋਲਸਟ੍ਰੀ ਦਿੱਤੀ ਗਈ ਹੈ। XL6 ‘ਚ ਫਲੈਟ ਬੌਟਮ ਸਟੀਅਰਿੰਗ ਮਿਲਦਾ ਹੈ ਜਿਸ ‘ਤੇ ਬਲੂਟੂਥ, ਆਡੀਓ, ਕਰੂਜ਼ ਕੰਟ੍ਰੋਲ ਦੇ ਨਾਲ ਮਲਟੀ ਕੰਟ੍ਰੋਲਸ ਦਿੱਤੇ ਗਏ ਹਨ।
Ertiga ‘ਤੇ ਬੇਸਡXL6 ‘ਚ ਵੱਡੇ ਡਿਜ਼ਾਇਨ ਅਪਡੇਟ ਤੇ ਨਵੀਂ ਕ੍ਰੌਸਓਵਰ ਦੀ ਸਟਾਈਲਿੰਗ ਦਿੱਤੀ ਗਈ ਹੈ। ਇਸ ‘ਚ ਫੀਚਰ ਦੇ ਤੌਰ ‘ਤੇ ਨਵੇਂ ਬਲੈਕ ਹੈਕਸਾਗਨਲ ਗ੍ਰਿਲ, ਐਲਈਡੀ ਹੈਡਲੈਂਪਸ ਤੇ ਸੀ-ਸ਼ੇਪ ਐਲਈਡੀ ਡੇਟਾਈਮ ਰਨਿੰਗ ਲੈਂਪਸ ਦਿੱਤੇ ਗਏ ਹਨ। ਕਾਰ ‘ਚ ਬੋਲਡ ਬੰਪਰ ਨਾਲ ਚੌੜੇ ਏਅਰਡੈਮ, ਨਵੀਂ ਬਲੈਕ ਕਲੈਡਿੰਗ ਹਾਉਸਿੰਗ ਰਾਉਂਡ ਫੌਗਲੈਂਪ ਤੇ ਸਿਲਵਰ ਸਕੀਡ ਪਲੇਟਸ ਦਿੱਤੀਆਂ ਗਈਆਂ ਹਨ।
ਨਵੀਂ XL6 ਨੂੰ ਕੰਪਨੀ Ertiga MPV ਦੇ ਪਲੇਟਫਾਰਮ ‘ਤੇ ਬਣਾ ਰਹੀ ਹੈ। ਇਸ ‘ਚ ਦੋ ਵੈਰੀਅੰਟਸ ਜ਼ੈਟਾ ਤੇ ਅਲਫਾ ਦਿੱਤੇ ਗਏ ਹਨ। ਦੋਵੇਂ ਵੈਰੀਅੰਟ ਮੈਨੂਅਲ ਤੇ ਆਟੋਮੈਟਿਕ ਆਪਸ਼ਨ ਨਾਲ ਆਉਂਦੇ ਹਨ। ਹੁਣ ਅੱਗੇ ਤੁਸੀਂ MPV ਦੇ ਫੀਚਰਸ ਬਾਰੇ ਡਿਟੇਲ ‘ਚ ਜਾਣੋਗੇ।
Maruti Suzuki XL6 ਦੀ ਭਾਰਤੀ ਬਾਜ਼ਾਰ ‘ਚ ਵਿਕਰੀ ਸ਼ੁਰੂ ਹੋ ਚੁੱਕੀ ਹੈ। ਕੰਪਨੀ ਇਸ ਨੂੰ ਨੈਕਸਾ ਬ੍ਰਾਂਡ ਰਾਹੀਂ ਵੇਚੇਗੀ। ਇਸ ਦਾ ਕਾਰਨ ਹੈ ਕਿ ਇਹ ਕੰਪਨੀ ਦੀ ਪ੍ਰੀਮੀਅਮ ਕ੍ਰੌਸਓਵਰ ਐਮਪੀਵੀ ਹੈ। ਮਾਰੂਤੀ ਨੇ ਇਸ ਦੀ ਸ਼ੁਰੂਆਤੀ ਕੀਮਤ 9.79 ਲੱਖ ਰੁਪਏ ਰੱਖੀ ਹੈ ਜੋ 11.46 ਲੱਖ ਰੁਪਏ ਐਕਸ ਸ਼ੋਅਰੂਮ ਤਕ ਜਾਂਦੀ ਹੈ।
- - - - - - - - - Advertisement - - - - - - - - -