ਮੇਰੀ ਕਾਮ ਨਾਲ ਹੋਇਆ ਧੋਖਾ ?

ਲੰਡਨ ਓਲੰਪਿਕਸ 'ਚ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਐਮ.ਸੀ. ਮੈਰੀ ਕਾਮ ਦਾ ਰਿਓ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਇੰਟਰਨੈਸ਼ਨਲ ਕਮੇਟੀ ਨੇ ਮੈਰੀ ਕਾਮ ਨੂੰ ਵਾਈਲਡ ਕਾਰਡ ਐਂਟਰੀ ਦੇਣ ਤੋਂ ਮਨ ਕਰ ਦਿੱਤਾ ਹੈ। AIBA ਐਡਹਾਕ ਕਮੇਟੀ ਦੇ ਚੇਅਰਮੈਨ ਕਿਸ਼ਨ ਨਰਸੀ ਨੇ ਇਸਦੀ ਪੁਸ਼ਟੀ ਕੀਤੀ ਹੈ।

ਇੰਟਰਨੈਸ਼ਨਲ ਓਲੰਪਿਕ ਕਮੇਟੀ ਅਨੁਸਾਰ 2 ਗੇਮਸ 'ਚ ਇੱਕੋ ਮੁਲਕ ਦੇ 8 ਖਿਡਾਰੀ ਹੀ ਹਿੱਸਾ ਲੈ ਸਕਦੇ ਹਨ। ਇਸੇ ਕਾਰਨ ਮੇਰੀ ਕਾਮ ਨੂੰ ਓਲੰਪਿਕਸ ਲਈ ਵਾਈਲਡ ਕਾਰਡ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਨਰਸੀ ਨੇ ਕਿਹਾ ਕਿ ਕਮੇਟੀ ਮੈਰੀ ਕਾਮ ਦੀ ਇੱਜਤ ਕਰਦੀ ਹੈ ਅਤੇ ਉਸਦੇ ਓਲੰਪਿਕ ਨਾ ਜਾਣ 'ਤੇ ਸਭ ਨਿਰਾਸ਼ ਹਨ।
ਦੇਸ਼ ਦੀ ਸਭ ਤੋਂ ਸਫਲ ਮਹਿਲਾ ਮੁੱਕੇਬਾਜ਼ ਮੈਰੀ ਕਾਮ 5 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਮੈਰੀ ਕਾਮ ਨੇ ਲੰਡਨ ਓਲੰਪਿਕਸ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।
ਨਰਸੀ ਨੇ ਦੱਸਿਆ ਕਿ ਹੁਣ ਰਿਓ ਓਲੰਪਿਕਸ 'ਚ ਮੇਰੀ ਕਾਮ ਦੇ ਮੁੱਕੇ ਬਰਸਦੇ ਨਹੀਂ ਵਿਖਣਗੇ, ਕਿਉਂਕਿ ਭਾਰਤ ਵੱਲੋਂ ਬਾਕਸਿੰਗ ਦੇ 2 ਈਵੈਂਟਸ 'ਚ 8 ਮੁੱਕੇਬਾਜ਼ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ।
ਮੈਰੀ ਕਾਮ ਇਹ ਕਾਰਨਾਮਾ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸੀ। ਭਾਰਤੀ ਓਲੰਪਿਕ ਸਿੰਘ ਨੇ ਵੀ ਮੈਰੀ ਕਾਮ ਨੂੰ ਓਲੰਪਿਕ ਟਿਕਟ ਨਾ ਮਿਲਣ 'ਤੇ ਨਿਰਾਸ਼ਾ ਜਾਹਿਰ ਕੀਤੀ ਹੈ।