ਐਸਯੂਵੀ ਸੈਗਮੈਂਟ ‘ਚ ਇਨ੍ਹਾਂ ਕਾਰਾਂ ਦੀ ਧੂਮ, ਬ੍ਰੇਜ਼ਾ ਨੂੰ ਵੈਨਿਊ ਦੀ ਟੱਕਰ
ਮਹਿੰਦਰਾ ਅੇਕਸਯੂਵੀ 300 ਨੂੰ ਹਾਸਲ ਹੋਏ ਚੰਗੇ ਅੰਕੜਿਆਂ ਨਾਲ ਇਹ 5000 ਯੂਨਿਟ ਕਲੱਬ ‘ਚ ਸ਼ਾਮਲ ਹੋਣ ‘ਚ ਕਾਮਯਾਬ ਰਹੀ ਹੈ। ਇਸ ਸੈਗਮੈਂਟ ‘ਚ ਇਸ ਗੱਡੀ ਦਾ ਮੁਕਾਬਲਾ ਬ੍ਰੇਜ਼ਾ ਤੇ ਹੁੰਡਾਈ ਵੈਨਿਊ ਨਾਲ ਹੈ।
ਨਵੀਂ ਐਸਯੂਵੀ ਕਾਰਾਂ ਤੋਂ ਪਿਛੜੀ ਫੋਰਡ ਈਕੋਸਪੋਰਟ ਦੀ ਵਿਕਰੀ ‘ਚ ਕਾਫੀ ਫਰਕ ਪਿਆ ਹੈ। ਇਸ ਦੇ ਬਾਵਜੂਦ ਇਹ ਕਾਰ 3000 ਯੂਨਿਟ ਵੇਚਣ ‘ਚ ਕਾਮਯਾਬ ਰਹੀ। ਕੰਪਨੀ ਨੇ ਹਾਲ ਹੀ ‘ਚ ਇਸ ਦੀ ਕੀਮਤਾਂ ‘ਚ ਕਮੀ ਕੀਤੀ ਹੈ। ਇਸ ਦੇ ਨਾਲ ਹੀ ਇਸ ਦੇ ਵੈਰੀਅੰਟ ਲਾਈਨਅੱਪ ‘ਚ ਨਵਾਂ ਥੰਡਰ ਐਡੀਸ਼ਨ ਵੀ ਜੋੜਿਆ ਹੈ।
ਟਾਟਾ ਨੈਕਸਨ ਦੇ ਵਿਕਰੀ ਅੰਕੜਿਆਂ ‘ਚ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਇਹ ਕਾਰ ਅਜਿਹੇ ਗਾਹਕਾਂ ਦੀ ਪਸੰਦ ਹੈ ਜੋ ਸਸਤੀ ਐਸਯੂਵੀ ਕਾਰ ਖਰੀਦਣਾ ਚਾਹੁੰਦੇ ਹਨ।
ਟਾਟਾ ਨੈਕਸਨ ਦੇ ਵਿਕਰੀ ਅੰਕੜਿਆਂ ‘ਚ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਇਹ ਕਾਰ ਅਜਿਹੇ ਗਾਹਕਾਂ ਦੀ ਪਸੰਦ ਹੈ ਜੋ ਸਸਤੀ ਐਸਯੂਵੀ ਕਾਰ ਖਰੀਦਣਾ ਚਾਹੁੰਦੇ ਹਨ।
ਬ੍ਰੇਜ਼ਾ ਨੂੰ ਪਛਾੜ ਸਕਦੀ ਵੈਨਿਊ: ਹੁੰਡਾਈ ਵੈਨਿਊ ਆਪਣੇ ਆਕ੍ਰਸ਼ਕ ਡਿਜ਼ਾਇਨ, ਪ੍ਰੀਮੀਅਮ ਇੰਟੀਰੀਅਰ ਤੇ ਲੇਟੇਸਟ ਫੀਚਰਸ ਕਰਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ‘ਚ ਕਾਮਯਾਬ ਰਹੀ ਹੈ। ਇਹੀ ਕਾਰਨ ਹੈ ਕਿ ਬ੍ਰੇਜ਼ਾ ਨੂੰ ਇਹ ਕਾਰ ਹਰ ਮੋਰਚੇ ‘ਚ ਟੱਕਰ ਦੇ ਰਹੀ ਹੈ। ਆਉਣ ਵਾਲੇ ਸਮੇਂ ‘ਚ ਇਹ ਸੇਲਸ ਚਾਰਟ ‘ਚ ਟੌਪ ਪੋਜੀਸ਼ਨ ਹਾਸਲ ਕਰ ਸਕਦੀ ਹੈ।
ਵਿਟਾਰਾ ਬ੍ਰੇਜ਼ਾ ਦੀ ਟੌਪ ਪੋਜੀਸ਼ਨ ਨੂੰ ਖ਼ਤਰਾ: ਮਈ 2019 ਮਹੀਨੇ ‘ਚ ਵਿਟਾਰਾ ਬ੍ਰੇਜ਼ਾ ਦੀ ਮੰਥਲੀ ਗ੍ਰੋਥ ਦਰ ‘ਚ 25 ਫੀਸਦ ਦੀ ਗਿਰਾਵਟ ਆਈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦੀ ਟੌਪ ਪੋਜੀਸ਼ਨ ਨੂੰ ਹੁੰਡਾਈ ਦੀ ਵੈਨਿਊ ਐਸਯੂਵੀ ਤੋਂ ਭਵਿੱਖ ‘ਚ ਕੰਪੀਟੀਸ਼ਨ ਮਿਲ ਸਕਦਾ ਹੈ।