✕
  • ਹੋਮ

ਸਚਿਨ ਨੂੰ ਪਿਛਾੜ ਮਿਅੰਕ ਨੇ ਰਚਿਆ ਇਤਿਹਾਸ

ਏਬੀਪੀ ਸਾਂਝਾ   |  27 Feb 2018 04:43 PM (IST)
ਸਚਿਨ ਨੂੰ ਪਿਛਾੜ ਮਿਅੰਕ ਨੇ ਰਚਿਆ ਇਤਿਹਾਸ
1

ਮਿਅੰਕ ਦਾ ਬੱਲਾ ਇਸ ਟੂਰਨਾਮੈਂਟ ਵਿੱਚ ਜੰਮ ਕੇ ਵਰ੍ਹਿਆ, ਜਿਸ ਦੀ ਮਦਦ ਨਾਲ ਉਨ੍ਹਾਂ 90 ਦੇ ਲਾਜਵਾਬ ਔਸਤ ਨਾਲ ਤਿੰਨ ਸੈਂਕੜਿਆਂ ਸਮੇਤ 723 ਦੌੜਾਂ ਬਣਾ ਲਈਆਂ ਸਨ।

2

ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਦੇ ਨਾਂ ਸੀ, ਜਿਨ੍ਹਾਂ ਕਿਸੇ ਇੱਕ ਟੂਰਨਾਮੈਂਟ ਜਾਂ ਸੀਰੀਜ਼ ਵਿੱਚ ਸਭ ਤੋਂ ਵੱਧ 673 ਦੌੜਾਂ ਬਣਾਈਆਂ ਸਨ। ਉਨ੍ਹਾਂ ਇਹ 2003 ਦੇ ਵਿਸ਼ਵ ਕੱਪ ਦੌਰਾਨ ਕੀਤਾ ਸੀ।

3

ਮਿਅੰਕ ਕਿਸੇ ਵੀ ਲਿਸਟ ਏ ਸੀਰੀਜ਼ ਵਿੱਚ ਜਾਂ ਟੂਰਨਾਮੈਂਟ ਵਿੱਚ 700 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਚੁੱਕੇ ਹਨ।

4

ਪਰ ਅੱਜ ਖੇਡੀ ਆਪਣੀ 90 ਦੌੜਾਂ ਦੀ ਪਾਰੀ ਵਿੱਚ ਮਿਅੰਕ ਨੇ ਕੁਝ ਅਜਿਹਾ ਕੀਤਾ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਪਿੱਛੇ ਛੱਡ ਗਏ। ਉਸ ਵੱਲੋਂ ਜੋ ਰਿਕਾਰਡ ਕਾਇਮ ਕੀਤਾ ਗਿਆ ਉਹ ਭਾਰਤੀ ਇਤਿਹਾਸ ਵਿੱਚ ਕੋਈ ਹੋਰ ਬੱਲੇਬਾਜ਼ ਬਣਾ ਨਹੀਂ ਸਕਿਆ।

5

ਹਾਲਾਂਕਿ, ਮਿਅੰਕ ਅਗਰਵਾਲ ਤੋਂ ਇਲਾਵਾ ਪੂਰੀ ਕਰਨਾਟਕ ਦੀ ਟੀਮ ਅੱਜ ਤਾਸ਼ ਦੇ ਪੱਤਿਆਂ ਵਾਂਗ ਖਿੰਡ-ਪੁੰਡ ਗਈ।

6

ਮਿਅੰਕ ਅਗਰਵਾਲ ਨੇ ਅੱਜ ਦਿੱਲੀ ਵਿੱਚ ਖੇਡੇ ਜਾ ਰਹੇ ਫਾਈਨਲ ਮੁਕਾਬਲੇ ਵਿੱਚ 79 ਗੇਂਦਾਂ ਵਿੱਚ 90 ਦੌੜਾਂ ਦੀ ਅਹਿਮ ਪਾਰੀ ਖੇਡੀ, ਜਿਸ ਵਿੱਚ ਉਨ੍ਹਾਂ 11 ਚੌਕੇ ਤੇ 3 ਛੱਕੇ ਵੀ ਵਾਏ।

7

ਧਮਾਕੇਦਾਰ ਬੱਲੇਬਾਜ਼ ਮਿਅੰਕ ਅੱਗਰਵਾਲ ਦੀ ਇੱਕ ਹੋਰ ਸ਼ਾਨਦਾਰ ਪਾਰੀ ਦੀ ਮਦਦ ਨਾਲ ਕਰਨਾਟਕ ਦੀ ਟੀਮ ਨੇ ਵਿਜੈ ਹਜ਼ਾਰੇ ਟ੍ਰਾਫੀ ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 254 ਦੌੜਾਂ ਬਣਾਈਆਂ।

  • ਹੋਮ
  • Photos
  • ਖ਼ਬਰਾਂ
  • ਸਚਿਨ ਨੂੰ ਪਿਛਾੜ ਮਿਅੰਕ ਨੇ ਰਚਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.