ਮਹਾਤਮਾ ਗਾਂਧੀ ਦੀ ਪੜਪੋਤੀ ਦੀ ਸੋਸ਼ਲ ਮੀਡੀਆ 'ਤੇ ਚਰਚਾ
Download ABP Live App and Watch All Latest Videos
View In Appਹਾਲਾਂਕਿ ਇੰਨੀ ਗਲੈਮਰਸ ਲਾਈਫ਼ ਜਿਊਣ ਵਾਲੀ ਮੇਧਾ ਅੱਜ ਵੀ ਆਪਣੇ ਪੜਦਾਦਾ ਮਹਾਤਮਾ ਗਾਂਧੀ ਦੇ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਨਹੀਂ ਭੁੱਲੀ ਹੈ। ਇਹੀ ਕਾਰਨ ਹੈ ਕਿ ਉਹ ਅਕਸਰ ਹੀ ਕਿਸੇ ਸੋਸ਼ਲ ਈਵੈਂਟ 'ਚ ਘੱਟ ਹੀ ਨਜ਼ਰ ਆਉਂਦੀ ਹੈ।
ਅਸੀਂ ਅਕਸਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਗੱਲ ਕਰਦੇ ਹਾਂ ਪਰ ਉਨ੍ਹਾਂ ਦੇ ਪਰਿਵਾਰ ਬਾਰੇ ਕਦੇ ਗੱਲ ਨਹੀਂ ਕਰਦੇ, ਸ਼ਾਇਦ ਇਸ ਲਈ ਕਿ ਸਾਰਾ ਦੇਸ਼ ਹੀ ਉਨ੍ਹਾਂ ਦਾ ਪਰਿਵਾਰ ਹੈ।
ਮੇਧਾ ਦੀ ਗਲੈਮਰਸ ਲਾਈਫ਼ ਸਟਾਈਲ ਕਾਰਨ ਹੀ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ। ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਅਤੇ ਦੋਸਤਾਂ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਫ਼ਿਲਹਾਲ ਉਹ 'ਮੈਟੀ ਇਨ ਦਿ ਮਾਰਨਿੰਗ ਸ਼ੋਅ' ਨੂੰ ਡਾਇਰੈਕਟ ਕਰ ਰਹੀ ਹੈ। ਮੇਧਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ।
ਅੱਜ ਅਮਰੀਕਾ 'ਚ ਕਾਂਤੀਲਾਲ ਦੀ ਬੇਟੀ ਆਪਣੀਆਂ ਤਸਵੀਰਾਂ ਦੇ ਜ਼ਰੀਏ ਨਾ ਸਿਰਫ਼ ਚਰਚਾ 'ਚ ਹੈ, ਬਲਕਿ ਆਪਣੇ ਕੰਮ ਨਾਲ ਵੀ ਜਾਣੀ ਜਾਂਦੀ ਹੈ। ਗਾਂਧੀ ਜੀ ਦੀ ਪੋਤੀ ਮੇਧਾ ਜਿੱਥੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਚ ਗਲੈਮਰਸ ਤਸਵੀਰਾਂ ਅੱਪਡੇਟ ਕਰਦੀ ਰਹਿੰਦੀ ਹੈ। ਉੱਥੇ ਟੀ. ਵੀ. ਡਾਇਰੈਕਟਰ ਦੇ ਰੂਪ 'ਚ ਨਾਂ ਅਜ਼ਮਾ ਰਹੀ ਹੈ।
ਇਸ ਤੋਂ ਇਲਾਵਾ ਵੀ ਉਹ ਕਈ ਸ਼ੋਅ ਡਾਇਰੈਕਟ ਕਰ ਚੁੱਕੀ ਹੈ। ਅਮਰੀਕਨ ਯੂਨੀਵਰਸਿਟੀ 'ਚ ਪੜਾਈ ਕਰਨ ਤੋਂ ਬਾਅਦ ਮੇਧਾ ਹੁਣ ਆਪਣੇ ਡਾਇਰੈਕਟਿੰਗ ਦੇ ਕੈਰੀਅਰ 'ਤੇ ਹੀ ਧਿਆਨ ਦੇ ਰਹੀ ਹੈ।
'ਬਾਪੂ' ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੋਤੇ-ਪੋਤੀਆਂ ਅੱਜ ਵੀ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ 'ਚ ਵੀ ਰਹਿ ਰਹੇ ਹਨ ਅਤੇ ਇਸ ਪੀੜੀ ਦੀ ਇੱਕ ਨੌਜਵਾਨ ਅੱਜ ਵਿਦੇਸ਼ 'ਚ ਆਪਣਾ ਸਰਨੇਮ ਤੋਂ ਹੋਰ ਤਰੀਕੇ ਨਾਲ ਆਪਣਾ ਨਾਂ ਕਮਾ ਰਹੀ ਹੈ ਪਰ ਅੱਜ ਤੁਹਾਨੂੰ ਮਿਲਾਉਂਦੇ ਹਾਂ ਗਾਂਧੀ ਦੇ ਪੜਪੋਤੀ ਮੇਧਾ ਗਾਂਧੀ ਨਾਲ ਜਿਸ ਨੇ ਆਪਣੇ ਗਲੈਮਰ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਪਾ ਰਹੀ ਹੈ।
ਗਲੈਮਰਸ ਲਾਈਫ਼ ਨੂੰ ਲੈ ਕੇ ਚਰਚਾ 'ਚ ਮੇਧਾ ਦੀ ਪਛਾਣ ਆਪਣੇ ਸਰਨੇਮ ਕਾਰਨ ਨਹੀਂ ਬਲਕਿ ਕਾਮੇਡੀ ਰਾਈਟਰ, ਪੈਰੋਡੀ ਪ੍ਰੋਡਿਊਸਰ ਦੇ ਰੂਪ 'ਚ ਵੀ ਹੁੰਦੀ ਹੈ। ਮੇਧਾ ਅਮਰੀਕਾ ਦੇ ਓਗਿਯੋ 'ਚ ਸਭ ਤੋਂ ਜ਼ਿਆਦਾ ਮਸ਼ਹੂਰ 'ਡੇਵ ਐਂਡ ਸ਼ੋਅ' ਦੀ ਡਾਇਰੈਕਟਰ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਗਾਂਧੀ ਜੀ ਦੇ ਵੱਡੇ ਬੇਟੇ ਹਰੀਲਾਲ ਸਨ। ਹਰੀ ਲਾਲ ਦੇ ਬੇਟੇ ਕਾਂਤੀਲਾਲ ਜਿਨ੍ਹਾਂ ਦਾ ਆਜ਼ਾਦੀ ਤੋਂ ਬਾਅਦ ਪੂਰਾ ਪਰਿਵਾਰ ਅਮਰੀਕਾ 'ਚ ਵੱਸ ਗਿਆ।
- - - - - - - - - Advertisement - - - - - - - - -