ਮਿਲੋ Lamborghini 'ਤੇ ਗੇੜੀਆਂ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਨੂੰ
ਸ਼ੀਤਲ ਕਲੱਬ ਜੀ.ਟੀ. ਦੇ 20 ਰੇਸਰਾਂ ਵਿੱਚੋਂ ਇਕਲੌਤੀ ਮਹਿਲਾ ਹੈ।
Download ABP Live App and Watch All Latest Videos
View In Appਆਪਣੀ ਲੈਂਬੋਰਗ਼ਿਨੀ ਹਰੀਕੇਨ ਨਾਲ ਸ਼ੀਤਲ ਦੁੱਗੜ।
ਉਨ੍ਹਾਂ ਦੀਆਂ ਕਈ ਤਸਵੀਰਾਂ ਲੈਂਬੋਰਗ਼ਿਨੀ ਦਿੱਲੀ ਦੇ ਫੇਸਬੁੱਕ 'ਤੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੀ ਸਾਂਝੀਆਂ ਕੀਤੀਆਂ ਗਈਆਂ ਸਨ।
ਉਹ ਮੰਨਦੇ ਹਨ ਕਿ ਸੁਪਰਕਾਰ ਚਲਾਉਣਾ ਆਜ਼ਾਦੀ ਮਾਨਣ ਵਾਂਗ ਹੈ।
ਵਿਨੋਦ ਦੁੱਗੜ ਰਾਜਸਥਾਨ ਦੇ ਹਨ ਤੇ ਸ਼ੀਤਲ ਕੋਲਕਾਤਾ ਦੀ ਹੈ। ਜਦ ਵੀ ਘਰ ਦੀ ਸੁਆਣੀ ਸ਼ੀਤਲ ਨੂੰ ਲੋਕ ਸੜਕਾਂ 'ਤੇ ਵੇਖਦੇ ਹਨ ਤਾਂ ਉਨ੍ਹਾਂ ਦੀ ਰਫ਼ਤਾਰ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ।
40 ਸਾਲਾ ਸ਼ੀਤਲ ਦੁੱਗੜ ਭਾਰਤ ਦੀ ਪਹਿਲੀ ਔਰਤ ਹੈ, ਜਿਸ ਨੇ ਲੈਂਬੋਰਗ਼ਿਨੀ ਹਰੀਕੇਨ ਖਰੀਦੀ ਹੈ। ਉਨ੍ਹਾਂ ਆਪਣੇ ਵਾਂਗ ਕਾਰ ਨੂੰ ਵੀ ਸਭ ਤੋਂ ਵੱਖਰਾ ਰੱਖਣ ਲਈ ਇਸ ਦਾ ਵਿਸ਼ੇਸ਼ ਸੁਨਹਿਰਾ ਰੰਗ (ਕੰਪਨੀ ਇਸ ਰੰਗ ਨੂੰ Oro Elios ਕਹਿੰਦੀ ਹੈ) ਚੁਣਿਆ।
ਲੈਂਬੋਰਗ਼ਿਨੀ ਹਰੀਕੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਿਰਫ਼ 3.2 ਸੈਕੰਡ ਵਿੱਚ ਫੜ ਲੈਂਦੀ ਹੈ। ਇਸ ਦੀ ਟੌਪ ਸਪੀਡ 325 ਕਿਲੋਮੀਟਰ ਪ੍ਰਤੀ ਘੰਟਾ ਹੈ।
ਸ਼ੀਤਲ ਸਨਅਤਕਾਰ ਵਿਨੋਦ ਦੁੱਗੜ ਦੀ ਪਤਨੀ ਹੈ। ਵਿਆਹ ਤੋਂ ਪਹਿਲਾਂ ਉਹ ਕਾਰ ਨਹੀਂ ਸੀ ਚਲਾਉਂਦੇ, ਪਰ ਬਾਅਦ ਵਿੱਚ ਉਨ੍ਹਾਂ ਨੂੰ ਰਫ਼ਤਾਰ ਦਾ ਅਜਿਹਾ ਸ਼ੌਚ ਚੜ੍ਹਿਆ ਕਿ ਉਨ੍ਹਾਂ ਦੀ ਤਲਬ ਲੈਂਬੋਰਗ਼ਿਨੀ ਖਰੀਦ ਕੇ ਪੂਰੀ ਹੋਈ।
ਨਵੀਂ ਦਿੱਲੀ: ਲੈਂਬੋਰਗ਼ਿਨੀ ਖਰੀਦਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਕਿਉਂਕਿ ਇਸ ਲਈ ਤੁਹਾਨੂੰ ਮਣਾਮੂੰਹੀਂ ਰੁਪਏ ਖਰਚਣੇ ਪੈਂਦੇ ਹਨ। ਇਸੇ ਲਈ ਇੱਕ ਔਰਤ ਵੱਲੋਂ ਇੰਨੀ ਮਹਿੰਗੀ ਕਾਰ ਖਰੀਦਣਾ ਹੋਰ ਵੀ ਯਾਦਗਾਰ ਬਣ ਜਾਂਦਾ ਹੈ। ਆਓ ਤੁਹਾਨੂੰ ਮਿਲਾਉਂਦੇ ਹਾਂ ਭਾਰਤ ਦੀ ਪਹਿਲੀ ਲੈਂਬੋਰਗ਼ਿਨੀ ਮਹਿਲਾ ਮਾਲਕ ਨਾਲ ਤੇ ਇਹ ਦੱਸਾਂਗੇ ਕਿ ਉਨ੍ਹਾਂ ਆਖ਼ਰ ਕਿਉਂ ਇਸ ਕਾਰ ਨੂੰ ਚੁਣਿਆ।
- - - - - - - - - Advertisement - - - - - - - - -